Loading Now

ਬਿਹਾਰ ’ਚ 947 ਵੋਟਰਾਂ ਦਾ ਪਤਾ ਇੱਕ!

ਬਿਹਾਰ ’ਚ 947 ਵੋਟਰਾਂ ਦਾ ਪਤਾ ਇੱਕ!

ਪਟਨਾ, 30 ਅਗਸਤ – ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਇੱਕ ਹੋਰ ਹਮਲਾ ਕਰਦਿਆਂ ਦਾਅਵਾ ਕੀਤਾ ਹੈ ਕਿ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਚੋਣ ਸੂਚੀ ਦੇ ਡਰਾਫਟ ਵਿੱਚ ਪੂਰੇ ਪਿੰਡ ਨੂੰ ਇੱਕ ਹੀ ਘਰ ਵਿੱਚ ਰਹਿੰਦੇ ਦਿਖਾਇਆ ਗਿਆ ਹੈ। ਉਨ੍ਹਾ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਹੈ, ‘ਈ ਸੀ ਦਾ ਜਾਦੂ ਦੇਖੋ। ਇੱਕ ਪੂਰਾ ਪਿੰਡ ਇੱਕ ਘਰ ਵਿੱਚ ਵੱਸ ਗਿਆ ਹੈ।’ ਉਨ੍ਹਾ ਕਿਹਾ ਹੈ ਕਿ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਵਿਧਾਨ ਸਭਾ ਹਲਕੇ ਦੇ ਨਿਦਾਨੀ ਪਿੰਡ ਵਿੱਚ ਇੱਕ ਬੂਥ ਦੇ ਸਾਰੇ 947 ਵੋਟਰਾਂ ਨੂੰ ਘਰ ਨੰਬਰ ਛੇ ਦੇ ਵਸਨੀਕ ਦਿਖਾਇਆ ਗਿਆ ਹੈ। ਇਹ ਸਿਰਫ ਇੱਕ ਪਿੰਡ ਬਾਰੇ ਹੈ।

ਰਾਜ ਅਤੇ ਰਾਸ਼ਟਰੀ ਪੱਧਰ ’ਤੇ ਬੇਨਿਯਮੀਆਂ ਦੇ ਪੈਮਾਨੇ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਕਿ ਪਿੰਡਾਂ ਜਾਂ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਜਿੱਥੇ ਘਰਾਂ ਦੇ ਕੋਈ ਅਸਲ ਸੀਰੀਅਲ ਨੰਬਰ ਨਹੀਂ ਹਨ, ਉੱਥੇ ਇੱਕ ਅੰਦਾਜ਼ਨ ਘਰ ਨੰਬਰ ਦਿੱਤਾ ਜਾਂਦਾ ਹੈ। ਇਹ ਵੋਟਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੀਤਾ ਜਾਂਦਾ ਹੈ।

Share this content:

Post Comment