ਪੰਜਾਬ ਸਰਕਾਰ ਨੇ ਇਸ ਵੱਡੇ ਅਫ਼ਸਰ ਨੂੰ ਕੀਤਾ ਬਹਾਲ
ਚੰਡੀਗੜ੍ਹ, 27 ਅਗਸਤ – ਪੰਜਾਬ ਸਰਕਾਰ ਵਲੋਂ ਵਿਜੀਲੈਂਸ ਦੇ ਸਾਬਕਾ ਮੁਖੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਬਹਾਲ ਕਰ ਦਿੱਤਾ ਹੈ। ਉਨ੍ਹਾਂ ਦੀ ਮੁਅੱਤਲੀ ਸਬੰਧੀ ਹੁਕਮ ਵਾਪਸ ਲੈ ਲਏ ਹਨ। ਐਸਪੀਐਸ ਪਰਮਾਰ ਦੀਆਂ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਉਨ੍ਹਾਂ 25 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਸੀ। ਉਨ੍ਹਾਂ ਤੋਂ ਇਲਾਵਾ ਕੁਝ ਹੋਰ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਇਹ ਕਾਰਵਾਈ ਡਰਾਈਵਿੰਗ ਲਾਇਸੰਸ ਘਪਲੇ ਦੇ ਮਾਮਲੇ ਵਿਚ ਹੋਈ ਸੀ।
Share this content:



Post Comment