Loading Now

ਅਗੰਮ ਐਂਟਰਟੇਨਮੈਂਟ,ਕੈਨੇਡਾ; ਪੰਜਾਬੀ ਕਲਾਕਾਰ ਮੰਚ ਲੁਧਿਆਣਾ ਅਤੇ ਕੈਲਗਰੀ ਲੇਖਕ ਸਭਾ

ਅਗੰਮ ਐਂਟਰਟੇਨਮੈਂਟ,ਕੈਨੇਡਾ; ਪੰਜਾਬੀ ਕਲਾਕਾਰ ਮੰਚ ਲੁਧਿਆਣਾ ਅਤੇ ਕੈਲਗਰੀ ਲੇਖਕ ਸਭਾ

*ਕੈਲਗਰੀ  ਵਲੋਂ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੂੰ ਸੋਗਮਈ ਸ਼ਰਧਾਂਜਲੀ
ਕੈਲਗਰੀ, 25  ਅਗਸਤ (ਜਸਵਿੰਦਰ ਸਿੰਘ ਰੁਪਾਲ) – ਕੈਲਗਰੀ ਵਿਖੇ ਕਲਾਕਾਰ ਅਤੇ ਸਾਹਿਤਕਾਰ ਆਪਣੇ ਵਿਛੜੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਕੋਸੋ ਹਾਲ ਕੈਲਗਰੀ ਵਿਖੇ ਇਕੱਠੇ ਹੋਏ। ਸਭ ਤੋਂ ਪਹਿਲਾਂ ਸਾਰਿਆਂ ਨੇ 2 ਮਿੰਟ ਲਈ ਖੜ੍ਹੇ ਹੋ ਕੇ ਗੁਪਤ ਅਰਦਾਸ ਕੀਤੀ। ਸੁਖਮੰਦਰ ਗਿੱਲ ਨੇ ਕਵਿਤਾ “ਹਾਸਿਆ ਦਾ ਸਰਦਾਰ ਤੁਰ ਗਿਆ” ਸੁਣਾਈ। ਹਰਮਿੰਦਰ ਪਾਲ ਸਿੰਘ ਨੇ ਤਰੰਨਮ ਵਿਚ ਗੀਤ “ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ” ਸੁਣਾਇਆ।  ਡਾ ਜੋਗਾ ਸਿੰਘ ਨੇ ਭਾਵਪੂਰਤ ਸ਼ਬਦਾਂ ਵਿੱਚ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ।

WhatsApp-Image-2025-08-25-at-11.53.32-AM1-288x300 ਅਗੰਮ ਐਂਟਰਟੇਨਮੈਂਟ,ਕੈਨੇਡਾ; ਪੰਜਾਬੀ ਕਲਾਕਾਰ ਮੰਚ ਲੁਧਿਆਣਾ ਅਤੇ ਕੈਲਗਰੀ ਲੇਖਕ ਸਭਾ

ਪੰਜਾਬੀ ਕਲਾਕਾਰ ਮੰਚ ,ਲੁਧਿਆਣਾ ਤੋਂ  ਜਸਵੰਤ ਸੰਧੀਲਾ ਜੀਂ ,ਅਤੇ ਅਜੇ ਦਿਓਲ ਨੇ ਜਸਵਿੰਦਰ ਭੱਲਾ ਨੂੰ ਇੱਕ ਵਧੀਆ, ਮਿਲਾਪੜੇ ਸੁਭਾਅ ਵਾਲਾ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਇਨਸਾਨ ਦੱਸਿਆ । ਅਗਮ ਐਂਟਰਟੇਨਮੈਂਟਸ ਕੈਨੇਡਾ ਤੋਂ ਵਿਵੇਕ ਮਹਾਜਨ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਵਿਛੜੇ ਕਲਾਕਾਰ ਨੂੰ ਸਤਿਕਾਰ ਭੇਂਟ ਕੀਤਾ। ਹੋਰ ਬੁਲਾਰਿਆਂ ਵਿੱਚ ਜੱਸੀ  ਨਈਅਰ, ਕਰਮਪਾਲ ਸਿੰਘ ,ਦਲਬੀਰ ਜਲੋਵਾਲੀਆ ,ਸੁਮਨ ਦੱਤਾ ,ਮਨਜੋਤ ਗਿੱਲ , ਗੁਰਜਾਨ ਸਿੰਗਰ, ਜਸਵੰਤ ਰਾਏ ਸ਼ਰਮਾ, ਨਵਦੀਪ ਕਲੇਰ , ਅਤੇ ਤ੍ਰਿਲੋਕ ਚੁੱਘ ਨੇ ਆਪੋ ਆਪਣੇ ਅੰਦਾਜ ਵਿੱਚ ਸ਼ਬਦਾਂ ਦੀ ਘਾਟ ਦਾ ਜਿਕਰ ਕਰਦਿਆਂ ਹੋਇਆਂ ਆਖਿਆ ਕਿ ਅਜਿਹੇ ਸਖਸ਼ਾਂ ਕਦੇ ਕਦੇ ਹੀ ਦੁਨੀਆਂ ਤੇ ਆਉਂਦੇ ਹਨ।

WhatsApp-Image-2025-08-25-at-11.53.31-AM-300x300 ਅਗੰਮ ਐਂਟਰਟੇਨਮੈਂਟ,ਕੈਨੇਡਾ; ਪੰਜਾਬੀ ਕਲਾਕਾਰ ਮੰਚ ਲੁਧਿਆਣਾ ਅਤੇ ਕੈਲਗਰੀ ਲੇਖਕ ਸਭਾ

ਅੱਜਕੱਲ੍ਹ ਦੀ ਭੱਜਦੌੜ ਦੀ, ਰੁਝੇਵਿਆਂ ਅਤੇ ਪ੍ਰੇਸ਼ਾਨੀਆਂ ਵਾਲੀ ਜ਼ਿੰਦਗੀ ਵਿੱਚ ਹੋਰਾਂ ਨੂੰ ਹਸਾਉਣ ਵਾਲਾ  ਸੱਚਮੁੱਚ ਹੀ ਮਹਾਨ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਭੱਲਾ ਸਾਹਿਬ ਸਦੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ । ਰਣਵੀਰ ਸੰਧੂ ਨੇ ਸਟੇਜ ਤੋਂ ਬੋਲਦਿਆ ਕਿਹਾ ਕੀ ਵਿਛੜ ਚੁੱਕੇ ਕਲਾਕਾਰਾਂ ਨੂੰ ਸਮਰਪਿਤ ਜਲਦੀ ਹੀ ਇੱਕ ਸਮਾਗਮ ਕਰਵਾਇਆ ਜਾਏਗਾ। ਇਸ ਸਮੇਂ ਸੁਰਿੰਦਰ ਸਿੰਘ ਢਿੱਲੋਂ ਅਤੇ ਉਸਦੇ ਕਲਾਕਾਰ ਬੇਟੇ,  ਜਸਵੰਤ ਸਿੰਘ ਸੇਖੋਂ, ਜਗਦੇਵ ਸਿੱਧੂ,ਇੰਜੀ.ਜੀਰ ਸਿੰਘ ਬਰਾੜ, ਜਸਵਿੰਦਰ ਸਿੰਘ ਰੁਪਾਲ ,ਮੰਗਲ ਚੱਠਾ ਅਤੇ ਕੈਲਗਰੀ ਦੇ ਹੋਰ ਪਤਵੰਤੇ ਆਦਿ ਵੀ ਸ਼ਾਮਲ ਸਨ। ਪੰਜਾਬੀ ਅਖਬਾਰ ਦੇ ਸੰਪਾਦਕ ਅਤੇ ਪਰਾਈਮ ਏਸ਼ੀਆ ਟੀਵੀ ਤੋਂ ਹਰਬੰਸ ਬੁੱਟਰ ਜੀਂ ਅਤੇ ਜੱਗਬਾਣੀ ਤੋਂ ਵੀ ਵਿਸ਼ੇਸ਼ ਪੱਤਰਕਾਰ ਪੁੱਜੇ ਹੋਏ ਸਨ ਜਿਹਨਾਂ ਨੇ ਪ੍ਰੋਗਰਾਮ ਦੀ ਕਵਰੇਜ ਕੀਤੀ।

WhatsApp-Image-2025-08-25-at-11.53.32-AM2-300x277 ਅਗੰਮ ਐਂਟਰਟੇਨਮੈਂਟ,ਕੈਨੇਡਾ; ਪੰਜਾਬੀ ਕਲਾਕਾਰ ਮੰਚ ਲੁਧਿਆਣਾ ਅਤੇ ਕੈਲਗਰੀ ਲੇਖਕ ਸਭਾ

ਅਖੀਰ ਤੇ ਜਸਵੀਰ ਸਿੰਘ ਸਿਹੋਤਾ, ਪ੍ਰਧਾਨ ਕੈਲਗਰੀ ਲੇਖਕ ਸਭਾ ਨੇ ਸਭਾ ਵਲੋਂ ਇੱਕ ਸ਼ੋਕ ਮਤਾ ਪੜ੍ਹਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਟੇਜ ਸੰਚਾਲਨ ਦੀ ਸੇਵਾ ਮਨਜੀਤ ਰੂਪੋਵਾਲੀਆ ਨੇ ਬਾਖੂਬੀ ਨਿਭਾਈ ।  ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਸਿਹੋਤਾ ਨੂੰ +1 (403) 681-8281 ਅਤੇ ਮਨਜੀਤ ਰੂਪੋਵਾਲੀਆ ਨੂੰ +1 (403) 401-9004  ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this content:

Post Comment