Loading Now

ਪੰਜਗਰਾਈਂ ਕਲਾਂ ਦੇ ਕਬੱਡੀ ਖਿਡਾਰੀ ਗੁਰਪਿੰਦਰ ਗੋਲੂ ਉਰਫ਼ ਜੰਬੋ ਦੀ ਮੌਤ

ਪੰਜਗਰਾਈਂ ਕਲਾਂ ਦੇ ਕਬੱਡੀ ਖਿਡਾਰੀ ਗੁਰਪਿੰਦਰ ਗੋਲੂ ਉਰਫ਼ ਜੰਬੋ ਦੀ ਮੌਤ

ਫ਼ਰੀਦਕੋਟ, 21 ਅਗਸਤ – ਅੱਜ ਸਾਢੇ ਸੱਤ ਵਜੇ ਦੇ ਕਰੀਬ ਫ਼ਰੀਦਕੋਟ ਵਿਚ ਪੰਜਗਰਾਈਂ ਕਲਾਂ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਬਰਾੜ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਗੁਰਪਿੰਦਰ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਕੈਨੇਡਾ ਦੀ ਧਰਤੀ ’ਤੇ ਵੀ ਅਪਣੀ ਕਬੱਡੀ ਦੇ ਜ਼ੌਹਰ ਦਿਖਾ ਕੇ ਆਇਆ ਸੀ। ਉਹ ਲੰਮਾ ਸਮਾਂ ਕਬੱਡੀ ਦੇ ਖੇਡ ਮੈਦਾਨ ਤੋਂ ਦੂਰ ਰਿਹਾ। ਅੱਜ ਉਸ ਦੀ ਖੇਤ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸਮੂਹ ਪੰਜਗਰਾਈਂ ਕਲਾਂ ਵਿਚ ਉਦਾਸੀ ਦਾ ਮਾਹੌਲ ਹੈ।

Share this content:

Post Comment