ਸਾਵਧਾਨ ! ਖੋਲ੍ਹ ਦਿੱਤੇ ਭਾਖੜਾ ਦੇ ਫਲੱਡ ਗੇਟ
19, ਅਗਸਤ – BBMB ਵੱਲੋਂ ਭਾਖੜਾ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਟੈਸਟਿੰਗ ਲਈ ਸਿਰਫ਼ 1 ਫੁੱਟ ਤੱਕ ਹੀ ਗੇਟ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਗੋਵਿੰਦ ਸਾਗਰ ਝੀਲ ‘ਚ ਪਾਣੀ ਲਗਾਤਾਰ ਵਧ ਰਿਹਾ ਹੈ। ਹਿਮਾਚਲ ਵੱਲੋਂ ਤੇਜ਼ੀ ਨਾਲ ਪਾਣੀ ਦਾ ਵਹਾਅ ਆ ਰਿਹਾ ਹੈ। ਬੱਦਲ ਫਟਣ ਤੇ ਫਲੱਡ ਫਲੈਸ਼ ਕਾਰਨ ਦਰਿਆ ਉਫ਼ਾਨ ‘ਤੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਪਹਾੜਾਂ ਤੋਂ ਆ ਰਿਹਾ ਭਾਰੀ ਮਾਤਰਾ ਵਿੱਚ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਹੁੰਚ ਰਿਹਾ ਹੈ। ਇਸ ਕਰਕੇ ਝੀਲ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ। ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਭਾਖੜਾ ਬੀਬੀਐਮਬੀ ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਅੱਜ ਭਾਖੜਾ ਡੈਮ ਦੇ ਫਲੈਟ ਗੇਟ ਟੈਸਟਿੰਗ ਲਈ ਖੋਲ੍ਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਫਿਲਹਾਲ ਇਹ ਗੇਟ ਸਿਰਫ਼ ਇੱਕ ਫੁੱਟ ਤੱਕ ਹੀ ਖੋਲ੍ਹੇ ਗਏ ਹਨ। ਇਹ ਗੇਟ ਕਿੰਨੇ ਸਮੇਂ ਲਈ ਖੁੱਲ੍ਹੇ ਰਹਿਣਗੇ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ।
Share this content:



Post Comment