Loading Now

Airtel ਦਾ ਕਰੋੜਾਂ ਪ੍ਰੀਪੇਡ ਗਾਹਕਾਂ ਨੂੰ ਵੱਡਾ ਤੋਹਫ਼ਾ ! 6 ਮਹੀਨੇ ਲਈ ਮਿਲ ਰਹੀ ਮੁਫ਼ਤ ਸਬਸਕ੍ਰਿਪਸ਼ਨ

Airtel ਦਾ ਕਰੋੜਾਂ ਪ੍ਰੀਪੇਡ ਗਾਹਕਾਂ ਨੂੰ ਵੱਡਾ ਤੋਹਫ਼ਾ ! 6 ਮਹੀਨੇ ਲਈ ਮਿਲ ਰਹੀ ਮੁਫ਼ਤ ਸਬਸਕ੍ਰਿਪਸ਼ਨ

ਨਵੀਂ ਦਿੱਲੀ, 19 ਅਗਸਤ – ਏਅਰਟੈੱਲ ਭਾਰਤ ‘ਚ ਆਪਣੇ ਕਰੋੜਾਂ ਪ੍ਰੀਪੇਡ ਗਾਹਕਾਂ ਨੂੰ Apple Music ਦੀ ਸਬਸਕ੍ਰਿਪਸ਼ਨ ਮੁਫਤ ਦੇ ਰਿਹਾ ਹੈ। ਦਰਅਸਲ, ਫਰਵਰੀ ‘ਚ ਕੰਪਨੀ ਨੇ ਐੱਪਲ ਨਾਲ ਇਕ ਸਾਂਝੇਦਾਰੀ ਦਾ ਐਲਾਨ ਕੀਤਾ ਸੀ, ਜਿਸ ਤਹਿਤ Apple TV+ ਅਤੇ ਕੰਪਨੀ ਦੀ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਦਾ ਮੁਫਤ ਐਕਸੈਸ ਏਅਰਟੇਲ ਦੇ ਵਾਈ-ਫਾਈ ਅਤੇ ਪੋਸਟਪੇਡ ਯੂਜ਼ਰਜ਼ ਲਈ ਸ਼ੁਰੂ ਕੀਤਾ ਗਿਆ ਸੀ। ਹੁਣ ਕੰਪਨੀ ਨੇ ਏਅਰਟੈੱਲ ਦੇ ਪ੍ਰੀਪੇਡ ਪਲਾਨਜ਼ ‘ਤੇ ਵੀ ਇਸ ਆਫਰ ਨੂੰ ਲਾਗੂ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ Airtel Thanks ਐਪ ਜ਼ਰੀਏ ਇਸ ਆਫਰ ਦਾ ਲਾਭ ਲੈ ਸਕਦੇ ਹੋ।

ਨਹੀਂ ਦੇਣਾ ਇਕ ਵੀ ਪੈਸਾ

ਹੁਣ ਤਕ ਕਈ ਏਅਰਟੈੱਲ ਪ੍ਰੀਪੇਡ ਯੂਜ਼ਰਜ਼ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ Airtel Thanks ਐਪ ‘ਤੇ ਐੱਪਲ ਮਿਊਜ਼ਿਕ ਬਿਨਾਂ ਕਿਸੇ ਵਾਧੂ ਖਰਚ ਦੇ ਪ੍ਰਾਪਤ ਕਰਨ ਵਾਲਾ ਬੈਨਰ ਦਿਖਾਈ ਦਿੱਤਾ ਹੈ। ਜਿੱਥੋਂ ਤੁਸੀਂ ਛੇ ਮਹੀਨੇ ਲਈ ਐਪਲ ਮਿਊਜ਼ਿਕ ਦਾ ਸਬਸਕ੍ਰਿਪਸ਼ਨ ਮੁਫਤ ਲੈ ਸਕਦੇ ਹੋ। ਹਾਲਾਂਕਿ, ਇਕ ਵਾਰੀ ਆਫਰ ਖਤਮ ਹੋਣ ਤੋਂ ਬਾਅਦ ਜੇਕਰ ਏਅਰਟੇਲ ਪ੍ਰੀਪੇਡ ਯੂਜ਼ਰ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਦਾ ਇਸਤੇਮਾਲ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਮੰਥਲੀ ਪਲਾਨ ਲਈ ਪੈਸੇ ਦੇਣੇ ਪੈਣਗੇ। ਇਸ ਆਫਰ ਦਾ ਲਾਭ ਲੈਣ ਲਈ ਏਅਰਟੇਲ ਯੂਜ਼ਰਜ਼ ਨੂੰ ਪਹਿਲਾਂ ਚੋਣਵੇਂ ਪਲਾਨਜ਼ ਨਾਲ ਰੀਚਾਰਜ ਕਰਨਾ ਹੋਵੇਗਾ ਅਤੇ ਫਿਰ ਆਪਣੇ ਐਪਲ ਅਕਾਊਂਟ ਨੂੰ ਲਿੰਕ ਕਰਕੇ Airtel Thanks ਐਪ ਤੋਂ ਇਸਨੂੰ ਰੀਡੀਮ ਕਰਨਾ ਹੋਵੇਗਾ।

Apple Music ਦੇ ਪਲਾਨ ਦੀ ਕਿੰਨੀ ਹੈ ਕੀਮਤ ?

ਇਹ ਜਾਣਨਾ ਮਹੱਤਵਪੂਰਨ ਹੈ ਕਿ ਭਾਰਤ ‘ਚ ਐੱਪਲ ਮਿਊਜ਼ਿਕ ਦੇ ਇੰਡਵਿਜੁਅਲ ਪਲਾਨ ਦੀ ਕੀਮਤ 119 ਰੁਪਏ ਪ੍ਰਤੀ ਮਹੀਨਾ ਹੈ ਜਦਕਿ ਫੈਮਿਲੀ ਪਲਾਨ ਦੀ ਕੀਮਤ 179 ਰੁਪਏ ਪ੍ਰਤੀ ਮਹੀਨਾ ਹੈ, ਪਰ ਐੱਪਲ ਦਾ ਸਟੂਡੈਂਟ ਪਲਾਨ ਭਾਰਤ ‘ਚ ਐਪਲ ਮਿਊਜ਼ਿਕ ਸਟ੍ਰੀਮਿੰਗ ਦਾ ਸਭ ਤੋਂ ਸਸਤਾ ਤਰੀਕਾ ਹੈ ਜਿਸ ਦੀ ਕੀਮਤ ਸਿਰਫ 59 ਰੁਪਏ ਹੈ। ਹਾਲਾਂਕਿ, ਇਸ ਯੋਜਨਾ ਨੂੰ ਲੈਣ ਲਈ ਤੁਹਾਡੇ ਕੋਲ ਵੈਲਿਡ ਸਟੂਡੈਂਟ ਆਈਡੀ ਕਾਰਡ ਹੋਣਾ ਬਹੁਤ ਜ਼ਰੂਰੀ ਹੈ।

Share this content:

Post Comment