Loading Now

ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫਸਰ ਦੀਆਂ ਪੋਸਟਾਂ ਲਈ ਅੱਜ ਤੋਂ ਕਰੋ ਅਪਲਾਈ

ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫਸਰ ਦੀਆਂ ਪੋਸਟਾਂ ਲਈ ਅੱਜ ਤੋਂ ਕਰੋ ਅਪਲਾਈ

ਨਵੀਂ ਦਿੱਲੀ, 16 ਅਗਸਤ –  ਭਾਰਤੀ ਜੀਵਨ ਬੀਮਾ ਨਿਗਮ (LIC) ਵੱਲੋਂ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫੀਸਰ (AAO ਅਤੇ ਅਸਿਸਟੈਂਟ ਇੰਜੀਨੀਅਰ ਦੀਆਂ ਪੋਸਟਾਂ ‘ਤੇ ਭਰਤੀ ਲਈ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਹੈ। ਜੋ ਉਮੀਦਵਾਰ LIC ‘ਚ AAO ਜਾਂ AE ਦੇ ਅਹੁਦੇ ‘ਤੇ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ। ਜਾਰੀ ਕੀਤੀ ਗਈ ਸੂਚਨਾ ਅਨੁਸਾਰ AAO ਤੇ AE ਦੀਆਂ ਕੁੱਲ 841 ਪੋਸਟਾਂ ‘ਤੇ ਨਿਯੁਕਤੀ ਕੀਤੀ ਜਾਵੇਗੀ, ਜਿਸ ਵਿਚ ਅਸਿਸਟੈਂਟ ਇੰਜੀਨੀਅਰ ਲਈ 81 ਪੋਸਟਾਂ, ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫੀਸਰ (ਸਪੈਸ਼ਲਿਸਟ) ਲਈ 410 ਪੋਸਟਾਂ ਤੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫੀਸਰ (ਜਨਰਲਿਸਟ) ਲਈ 350 ਪੋਸਟਾਂ ਰਾਖਵੀਆਂ ਹਨ। ਜਾਣਕਾਰੀ ਦੇ ਤੌਰ ‘ਤੇ ਇਨ੍ਹਾਂ ਪੋਸਟਾਂ ਲਈ ਅਰਜ਼ੀ ਦੀ ਖਿੜਕੀ ਅੱਜ ਤੋਂ ਸਰਗਰਮ ਕਰ ਦਿੱਤੀ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਿਕ ਵੈਬਸਾਈਟ licindia.in ‘ਤੇ ਜਾ ਕੇ 8 ਸਤੰਬਰ, 2025 ਤਕ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫੀਸਰ (AAO) ਦੀਆਂ ਪੋਸਟਾਂ ‘ਤੇ ਅਰਜ਼ੀ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ‘ਚ ਛੋਟ ਦਿੱਤੀ ਜਾਵੇਗੀ। ਐਸਸੀ ਤੇ ਐਸਟੀ ਉਮੀਦਵਾਰਾਂ ਨੂੰ ਉਮਰ ਹੱਦ ‘ਚ 5 ਸਾਲ ਦੀ ਛੋਟ, ਓਬੀਸੀ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਤੇ ਖਾਸ ਲੋੜਾਂ ਵਾਲੇ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।

ਜ਼ਰੂਰੀ ਯੋਗਤਾ

ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਤੋਂ BE, BTech ਤੇ ਹੋਰ ਨਿਰਧਾਰਤ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ।

ਕਿੰਨੀ ਮਿਲੇਗੀ ਤਨਖ਼ਾਹ

ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਮਹੀਨਾ 88,635 ਰੁਪਏ ਤੋਂ ਲੈ ਕੇ 1,69,025 ਰੁਪਏ ਤੱਕ ਦੀ ਤਨਖ਼ਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਮੁੱਢਲੀ ਤੇ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ। ਮੁੱਢਲੀ ਪ੍ਰੀਖਿਆ ‘ਚ ਉਮੀਦਵਾਰਾਂ ਤੋਂ ਰੀਜ਼ਨਿੰਗ, ਕਵਾਂਟਿਟੇਟਿਵ ਐਪਟੀਟਿਊਡ ਤੇ ਅੰਗਰੇਜ਼ੀ ਵਿਸ਼ੇ ਤੋਂ 100 ਬਹੁ-ਚੋਣ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ। ਇਹ ਪ੍ਰੀਖਿਆ ਇਕ ਘੰਟੇ ਲਈ ਨਿਰਧਾਰਤ ਕੀਤੀ ਗਈ ਹੈ, ਜਿਸ ਵਿਚ ਗਲਤ ਜਵਾਬ ਲਈ ਨੈਗੇਟਿਵ ਮਾਰਕਿੰਗ ਦੀ ਵਿਵਸਥਾ ਨਹੀਂ ਹੈ। ਇਸ ਪ੍ਰੀਖਿਆ ‘ਚ ਸਫਲ ਉਮੀਦਵਾਰਾਂ ਨੂੰ ਮੁੱਖ ਪ੍ਰੀਖਿਆ ਲਈ ਬੁਲਾਇਆ ਜਾਵੇਗਾ। AAO (ਜਨਰਲਿਸਟ) ਦੀ ਮੁੱਖ ਪ੍ਰੀਖਿਆ ‘ਚ ਉਮੀਦਵਾਰਾਂ ਤੋਂ 300 ਅੰਕਾਂ ਦੇ 120 ਸਵਾਲ ਪੁੱਛੇ ਜਾਣਗੇ।

Share this content:

Post Comment