ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਸੋਮਵਾਰ ਦੀ ਛੁੱਟੀ
ਚੰਡੀਗੜ੍ਹ, 16 ਅਗਸਤ – ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਸੋਮਵਾਰ, 18 ਅਗਸਤ ਨੂੰ ਬੰਦ ਰਹਿਣਗੇ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪਰੇਡ ਗਰਾਊਂਡ ਵਿੱਚ ਆਯੋਜਿਤ ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਛੁੱਟੀ ਦਾ ਐਲਾਨ ਕੀਤਾ। ਕਟਾਰੀਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਰਾਜਪਾਲ ਕਟਾਰੀਆ ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਵੀ ਲਹਿਰਾਇਆ।
Share this content:



Post Comment