Loading Now

ਸਭਰਾਵਾਂ ਨਹਿਰ ’ਚ ਵੱਡਾ ਪਾੜ, ਕਈ ਖੇਤਾਂ ’ਚ ਪਾਣੀ

ਸਭਰਾਵਾਂ ਨਹਿਰ ’ਚ ਵੱਡਾ ਪਾੜ, ਕਈ ਖੇਤਾਂ ’ਚ ਪਾਣੀ

ਰਈਆ, 15 ਅਗਸਤ – ਸਭਰਾਵਾਂ ਬਰਾਂਚ ਨਹਿਰ ਵਿੱਚ ਫਾਟਕ ਕੋਲ ਵੱਡਾ ਪਾੜ ਪੈਣ ਕਾਰਨ ਨੀਵੇਂ ਖੇਤਾਂ ਵਿੱਚ ਪੰਜ-ਛੇ ਫੁੱਟ ਤੋ ਵੱਧ ਪਾਣੀ ਭਰ ਗਿਆ ਹੈ।ਤਿੰਨ ਪਿੰਡਾਂ ਦੀ ਫਸਲ ਪੂਰੀ ਤਰ੍ਹਾਂ ਡੁੱਬ ਗਈ ਹੈ ਅਤੇ ਪਾਣੀ ਰਈਆ-ਨਾਥ ਦੀ ਖੂਹੀ ਨੂੰ ਜਾਂਦੀ ਸੜਕ ਨੂੰ ਪਾਰ ਕਰਕੇ ਦੂਸਰੇ ਪਾਸੇ ਖੇਤਾਂ ਵਿੱਚ ਪਹੁੰਚ ਗਿਆ ਹੈ। ਪਿੰਡਾਂ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੰਮਿ੍ਰਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਕੇ ’ਤੇ ਸਨ। ਲੋਕਾਂ ਨੇ ਦੋਸ਼ ਲਾਇਆ ਕਿ ਨਹਿਰੀ ਕੰਢਾ ਖੁਰਨ ਸੰਬੰਧੀ ਕਈ ਵਾਰ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਸੀ, ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਹੈ।

Share this content:

Post Comment