Loading Now

ਗ਼ਜ਼ਲ/ਜਸਪਾਲ ਜੀ਼ਰਵੀ

ਗ਼ਜ਼ਲ/ਜਸਪਾਲ ਜੀ਼ਰਵੀ

ਕਰਕੇ ਨਿੱਤ ਚੰਦਰਿਆ ਝੇੜੇ ।
ਦੱਸ ਤੈਨੂੰ ਕੀ ਮਿਲਦੇ ਪੇੜੇ।

ਸੀਨੇ ਲਾ ਕੇ ਰਖਿਆ ਕਰ ਵੇ,
ਜੇ ਜ਼ਿੰਦਗੀ ਵਿਚ ਚਾਹੁਨੈਂ ਖੇੜੇ।

ਪੂਰਾ ਬਾਗ਼ ਅਜੇ ਖਾਲੀ ਹੈ,
ਆ ਬੈਠੀਏ ਨੇੜੇ ਨੇੜੇ।

ਚੈਨ ਭਰੀ ਜੋ ਜ਼ਿੰਦਗੀ ਚਾਹੁੰਦੈ,
ਇਸ਼ਕੇ ਦਾ ਨਾ ਰੋਗ ਸਹੇੜੇ।.

ਇਹ ਦੁਨੀਆਂ ਚੂੰ ਚੂੰ ਕਰਦੀ ਹੈ
ਲਾਇਆ ਕਰ ਨਾ ਗਲੀ ਦੇ ਗੇੜੇ।।

ਮੈਨੂੰ ਬਹੁਤ ਮਜ਼ਾ ਆਉਂਦੈ,ਜਦ,
ਕੋਈ ਤੇਰਾ ਨਾਂ ਲੈ ਛੇੜੇ।

ਅੱਖੋਂ ਓਹਲੇ ਨਾ ਹੋਇਆ ਕਰ,
ਦਿਲ ਮੇਰਾ ਖਾ ਜਾਂਦੈ ਗੇੜੇ।

ਜਿਸ ਨੂੰ ਜਾਨੋਂ ਵਧ ਕੇ ਚਾਹਿਆ।
ਜੀ਼ਰਵੀ ਦੇ ਉਸ ਡੋਬੇ ਬੇੜੇ ।

ਜਸਪਾਲ ਜੀ਼ਰਵੀ

9463283939

Share this content:

Post Comment