Loading Now

ਜ਼ਿਆਦਾ ਫ੍ਰੈਂਚ ਫਰਾਈਜ਼ ਖਾਣ ਨਾਲ ਵੱਧ ਸਕਦੈ ਹੈ ਡਾਇਬਟੀਜ਼ ਖ਼ਤਰਾ

ਜ਼ਿਆਦਾ ਫ੍ਰੈਂਚ ਫਰਾਈਜ਼ ਖਾਣ ਨਾਲ ਵੱਧ ਸਕਦੈ ਹੈ ਡਾਇਬਟੀਜ਼ ਖ਼ਤਰਾ

ਲੰਡਨ, 9 ਅਗਸਤ – ਫਾਸਟ ਫੂਡ ਖਾਣ ਦੀ ਆਦਤ ਨਾਲ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਹਰ ਹਫ਼ਤੇ ਤਿੰਨ ਪਲੇਟਾਂ ਫ੍ਰੈਂਚ ਫਰਾਈਜ਼ ਖਾਣ ਵਾਲਿਆਂ ਵਿਚ ਟਾਈਪ-2 ਡਾਇਬਟੀਜ਼ ਵਿਕਸਤ ਹੋਣ ਦਾ ਖ਼ਦਸ਼ਾ 20 ਫ਼ੀਸਦ ਤੱਕ ਵੱਧ ਸਕਦਾ ਹੈ। ਹਾਲਾਂਕਿ ਉਬਲੇ, ਬੇਕ ਕੀਤੇ ਗਏ ਜਾਂ ਮੈਸ਼ ਕੀਤੇ ਗਏ ਆਲੂ ਦੀ ਏਨੀ ਹੀ ਮਾਤਰਾ ਇਸ ਜੋਖਮ ਨੂੰ ਓਨਾਂ ਨਹੀਂ ਵਧਾਉਂਦੀ ਹੈ। ਖੋਜ ਦਾ ਨਤੀਜਾ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਤ ਹੋਇਆ ਹੈ।

ਹਾਰਵਰਡ ਤੇ ਕੈਂਬਰਿਜ ਯੂਨੀਵਰਸਿਟੀਜ਼ ਦੇ ਖੋਜੀਆਂ ਨੇ ਆਪਣੇ ਅਧਿਐਨ ਵਿਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਨੇ ਪ੍ਰਸ਼ਨਾਵਲੀ ਬਣਾ ਕੇ ਹਿੱਸਾ ਲੈਣ ਵਾਲਿਆਂ ਨੂੰ ਜਵਾਬ ਦੇਣ ਨੂੰ ਕਿਹਾ, ਜੋ ਉਸ ਸਮੇਂ ਡਾਇਬਟੀਜ਼, ਦਿਲ ਦੇ ਰੋਗ ਜਾਂ ਕੈਂਸਰ ਤੋਂ ਮੁਕਤ ਸਨ। 40 ਸਾਲਾਂ ਦੇ ਫਾਲੋਅੱਪ ਵਿਚ 22 ਹਜ਼ਾਰ ਤੋਂ ਵੱਧ ਭਾਗੀਦਾਰਾਂ ਵਿਚ ਟਾਈਪ-2 ਡਾਇਬਟੀਜ਼ ਵਿਕਸਤ ਹੋਣ ਦਾ ਪਤਾ ਲੱਗਾ ਹੈ। ਹਾਲਾਂਕਿ ਆਲੂ ਫਾਈਬਰ, ਵਿਟਾਮਿਨ-ਸੀ ਤੇ ਮੈਗਨੀਸ਼ੀਅਮ ਜਿਹੇ ਪੋਸ਼ਕ ਤੱਤ ਦਿੰਦੇ ਹਨ ਪਰ ਇਨ੍ਹਾਂ ਵਿਚ ਸਟਾਰਚ ਦੀ ਮਾਤਰਾ ਵੱਧ ਹੁੰਦੀ ਹੈ। ਇਨ੍ਹਾਂ ਦਾ ਗਲਾਈਸੇਮਿਕ ਇੰਡੈਕਸ ਵੀ ਵਾਧੂ ਹੁੰਦਾ ਹੈ ਜੋ ਕਿ ਡਾਇਬਟੀਜ਼ ਦੇ ਵੱਧਦੇ ਜੋਖਮ ਨਾਲ ਜੁੜਿਆ ਹੁੰਦਾ ਹੈ। ਦੱਸਿਆ ਗਿਆ ਹੈ ਕਿ ਖ਼ਾਸਕਰ ਹਰ ਹਫ਼ਤੇ ਤਿੰਨ ਵਾਰ ਆਲੂ ਖਾਣੇ ਡਾਇਬਟੀਜ਼ ਦੇ ਜੋਖਮ ਵਿਚ ਪੰਜ ਫ਼ੀਸਦ ਦੇ ਵਾਧੇ ਨਾਲ ਜੁੜੇ ਹਨ ਜਦਕਿ ਤਿੰਨ ਵਾਰ ਫ੍ਰੈਂਚ ਫਰਾਈਜ਼ ਖਾਣ ਨਾਲ 20 ਫ਼ੀਸਦ ਦਾ ਵਾਧਾ ਹੋਇਆ ਹੈ•। ਤਿੰਨ ਵਾਰ ਫ੍ਰੈਂਚ ਫਰਾਈਜ਼ ਨੂੰ ਸਾਬਤ ਅਨਾਜ ਨਾਲ ਬਦਲਣ ’ਤੇ ਜੋਖਮ ਵਿਚ 19 ਫ਼ੀਸਦ ਦੀ ਕਮੀ ਆਈ ਹੈ।

Share this content:

Post Comment