Loading Now

ਕਵਿਤਾ/ਬਲਾਤਕਾਰੀ/ਹਰਪ੍ਰੀਤ ਕੌਰ ਧੂਤ

ਕਵਿਤਾ/ਬਲਾਤਕਾਰੀ/ਹਰਪ੍ਰੀਤ ਕੌਰ ਧੂਤ

ਆਪਣੀਆਂ ਨਾਕਾਮੀਆਂ ਨੂੰ
ਵਾਜਿਬ ਦਰਸਾਉਣ ਲਈ
ਬਲਾਤਕਾਰੀ ਦੀ ਜਾਤ ਨੂੰ
ਮੁੱਦਾ ਨਾ ਬਣਾਉ
ਬਲਾਤਕਾਰੀ
ਨਾ ਹਿੰਦੂ , ਨਾ ਸਿੱਖ , ਨਾ ਇਸਾਈ
ਨਾ ਮੁਸਲਮਾਨ ਹੁੰਦਾ ਹੈ
ਜ਼ਮੀਰ ਰਹਿਤ
ਹਵਸ ਦਾ ਭਰਿਆ
ਇੱਕ ਹੈਵਾਨ ਹੁੰਦਾ ਹੈ

ਸ਼ਾਇਦ !
ਹੈਵਾਨਾਂ ਦੇ ਵਿੱਚ ਵੀ ਕੋਈ
ਦਰਜਾ ਹੋਵੇਗਾ
ਇਹ ਤਾਂ
ਕਲਯੁੱਗ ਦਾ ਰਾਹੀ
ਦਿਲ ਦਾ ਬੇਈਮਾਨ
ਨੀਚਾਂ ਤੋਂ ਨੀਚ
ਕਰੂਪ ਤੋਂ ਕਰੂਪ
ਦਾਨਵਾਂ ਤੋਂ ਵੀ ਭਿਆਨਕ
ਇੱਕ ਸ਼ੈਤਾਨ ਹੁੰਦਾ ਹੈ

ਇਹ ਗੰਦ ਨਾਲ ਭਰਿਆ
ਗੰਦ ਦਾ ਬਣਿਆ
ਗੰਦ ਨਾਲ ਸੜਿਆ ਇੱਕ ਮਕਾਨ
ਹੁੰਦਾਂ ਹੈ

ਜਿਸਦੇ
ਜ਼ਿਹਨ ਦੇ ਸਾਰੇ ਦਰਵਾਜ਼ੇ ਤੇ
ਖਿੜਕੀਆਂ
ਬੰਦ ਹੁੰਦੇ ਨੇ
ਜਿਸ ਨੂੰ ਹਵਾ ਦੇ ਬੁੱਲਿਆਂ ਦਾ
ਅਹਿਸਾਸ ਨਹੀਂ ਹੁੰਦਾ

ਜੋ ਖਿੜ੍ਹੇ ਹੋਏ ਫੁੱਲਾਂ ਨੂੰ ਦੇਖ
ਨਹੀਂ ਸਕਦਾ
ਖਿੜ੍ਹ ਰਹੇ ਫੁੱਲਾਂ ਨੂੰ ਖਿੜ੍ਹਨ
ਨਹੀਂ ਦਿੰਦਾਂ
ਮਰੀਆਂ ਅੱਖਾਂ ਨਾਲ
ਨੋਚ ਲੈਂਦਾ ਹੈ
ਗੰਧਲੇ ਹੱਥਾਂ ਨਾਲ
ਤੋੜ ਦਿੰਦਾ ਹੈ
ਆਤਮਾ ਲਹੂ ਲੁਹਾਣ ਕਰ ਦਿੰਦਾ ਹੈ
ਆਪਣੇ ਵਹਿਸ਼ਪਣ ਦੇ ਕਾਰੇ ਨਾਲ
ਜਿਊਣ
ਦਾ ਹੱਕ ਖੋਹ ਲੈਂਦਾ ਹੈ

ਉਸਦੀ ਦੁਰਗੰਧ ਸੜ੍ਹਿਆਣ ਦੇ ਨਾਲ
ਹਰ ਫੁੱਲ
ਹੱਥ ਲੱਗਣ ਤੋਂ ਪਹਿਲਾਂ ਹੀ
ਮੁਰਝਾ ਜਾਂਦਾ ਹੈ
ਇਨਸਾਨੀਅਤ ਨੂੰ ਸਰਮਸ਼ਾਰ ਕਰਦਾ
ਗੰਧਲਾ
ਇੱਕ ਕਿਰਦਾਰ ਹੁੰਦਾ ਹੈ
ਬਲਾਤਕਾਰੀ, ਨਾ ਹਿੰਦੂ, ਨਾ ਸਿੱਖ
ਨਾ ਇਸਾਈ,
ਨਾ ਮੁਸਲਮਾਨ ਹੁੰਦਾ ਹੈ ।

harpreet-kaur-dhoot-200x300 ਕਵਿਤਾ/ਬਲਾਤਕਾਰੀ/ਹਰਪ੍ਰੀਤ ਕੌਰ ਧੂਤ

ਹਰਪ੍ਰੀਤ ਕੌਰ ਧੂਤ

Share this content:

Post Comment