Loading Now

GBP ਗਰੁੱਪ ਦੇ ਡਾਇਰੈਕਟਰ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਭਗੌੜਾ ਕਰਾਰ

GBP ਗਰੁੱਪ ਦੇ ਡਾਇਰੈਕਟਰ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਭਗੌੜਾ ਕਰਾਰ

ਚੰਡੀਗੜ੍ਹ, 9 ਅਗਸਤ – ਟ੍ਰਾਈਸਿਟੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਦੇ ਲੋਕਾਂ ਨਾਲ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰ ਕੇ ਫਰਾਰ ਹੋ ਚੁੱਕੀ ਰੀਅਲ ਅਸਟੇਟ ਕੰਪਨੀ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ (GBP) ਅਤੇ ਇਸ ਦੇ ਡਾਇਰੈਕਟਰਾਂ ਨੂੰ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਐਲਾਨਿਆ ਹੈ। ਮੁਲਜ਼ਮ ਲੰਬੇ ਸਮੇਂ ਤੋਂ ਅਦਾਲਤ ‘ਚ ਪੇਸ਼ ਨਹੀਂ ਹੋ ਰਿਹਾ ਸੀ। ਪਹਿਲਾਂ ਮੁਲਜ਼ਮ ਖ਼ਿਲਾਫ਼ ਕਈ ਵਾਰ ਅਰੈੱਸਟ ਵਾਰੰਟ ਜਾਰੀ ਕੀਤੇ ਗਏ ਸਨ। ਫਿਰ ਵੀ ਜਦੋਂ ਇਹ ਅਦਾਲਤ ‘ਚ ਪੇਸ਼ ਨਾ ਹੋਇਆ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਯਾਦ ਰਹੇ ਕਿ ਚਾਰ ਸਾਲ ਪਹਿਲਾਂ ਕੰਪਨੀ ਦੇ ਡਾਇਰੈਕਟਰ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਗਿਆ ਸੀ। ਉਸ ਖ਼ਿਲਾਫ਼ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਸ਼ੁਰੂ ਕਰ ਦਿੱਤਾ ਸੀ। ਕੇਸ ‘ਚ ਈਡੀ ਉਸ ਦੀਆਂ ਲਗਪਗ 148 ਕਰੋੜ ਰੁਪਏ ਦੀਆਂ ਜਾਇਦਾਦਾਂ ਅਟੈਚ ਕਰ ਚੁੱਕੀ ਹੈ ਜਿਨ੍ਹਾਂ ਵਿਚ ਜ਼ੀਰਕਪੁਰ ‘ਚ ਕਮਰਸ਼ੀਅਲ ਪ੍ਰੋਜੈਕਟ, ਉਸ ਦੇ ਘਰ ਤੇ ਖੇਤੀਬਾੜੀ ਦੀ ਜ਼ਮੀਨ ਸ਼ਾਮਲ ਹੈ।

ਇਨ੍ਹਾਂ ਮੁਲਜ਼ਮਾਂ ਨੂੰ ਭਗੌੜਾ ਐਲਾਨਿਆ

ਕੋਰਟ ਨੇ ਜਿਨ੍ਹਾਂ ਨੂੰ ਭਗੌੜਾ ਐਲਾਨਿਆ ਹੈ, ਉਨ੍ਹਾਂ ਵਿਚ ਜੀਬੀਪੀ ਗਰੁੱਪ, ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਰਮਨ ਗੁਪਤਾ, ਵਿਨੋਦ ਗੁਪਤਾ, ਅਨੁਪਮ ਗੁਪਤਾ, ਏਅਰੋਸਪੇਸ ਬਿਲਡਕਾਨ ਤੇ ਗ੍ਰੀਨ ਰੀਅਲਟਰਨ ਅਤੇ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਕੋਰਟ ਨੇ ਕਈ ਵਾਰ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਇਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਜੀਬੀਪੀ ਗਰੁੱਪ ਖ਼ਿਲਾਫ਼ ਉਪਭੋਗਤਾ ਕਮਿਸ਼ਨ ਕੋਲ ਵੀ ਕੇਸ ਚੱਲ ਰਹੇ ਹਨ। ਚੰਡੀਗੜ੍ਹ ਪੁਲਿਸ ਕੋਲ ਵੀ ਇਨ੍ਹਾਂ ਖ਼ਿਲਾਫ਼ ਸੈਂਕੜੇ ਸ਼ਿਕਾਇਤਾਂ ਆਈਆਂ ਹਨ।

Share this content:

Post Comment