Walmart ਤੇ Amazon ਸਮੇਤ ਕਈ ਕੰਪਨੀਆਂ ਨੇ ਭਾਰਤ ਦੇ ਆਰਡਰਾਂ ‘ਤੇ ਲਾਈ ਰੋਕ
ਨਵੀਂ ਦਿੱਲੀ, 8 ਅਗਸਤ – ਅਮਰੀਕਾ ਵੱਲੋਂ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ, ਵਾਲਮਾਰਟ, ਐਮਾਜ਼ੋਨ, ਟਾਰਗੇਟ ਤੇ ਗੈਪ ਸਮੇਤ ਪ੍ਰਮੁੱਖ ਅਮਰੀਕੀ ਪ੍ਰਚੂਨ ਵਿਕਰੇਤਾਵਾਂ ਨੇ ਹੁਣ ਭਾਰਤ ਤੋਂ ਆਰਡਰ ਰੋਕ ਦਿੱਤੇ ਹਨ। ਭਾਰਤੀ ਨਿਰਯਾਤਕ ਪਹਿਲਾਂ ਹੀ ਚਿੰਤਤ ਸਨ ਕਿ ਟੈਰਿਫ ਵਿੱਚ ਵਾਧੇ ਨਾਲ ਉਨ੍ਹਾਂ ਦੇ ਆਰਡਰ ਪ੍ਰਭਾਵਿਤ ਹੋ ਸਕਦੇ ਹਨ। ਐਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਨਿਰਯਾਤਕ ਨੂੰ ਅਮਰੀਕੀ ਖਰੀਦਦਾਰਾਂ ਤੋਂ ਪੱਤਰ ਅਤੇ ਈਮੇਲ ਪ੍ਰਾਪਤ ਹੋਏ ਹਨ, ਜਿਸ ਵਿੱਚ ਭਾਰਤੀ ਨਿਰਯਾਤਕ ਨੂੰ ਅਗਲੇ ਨੋਟਿਸ ਤੱਕ ਕੱਪੜਿਆਂ ਦੀ ਸ਼ਿਪਮੈਂਟ ਰੋਕਣ ਲਈ ਕਿਹਾ ਗਿਆ ਹੈ।
ਲਾਗਤ 35 ਫੀਸਦੀ ਵਧੇਗੀ
ਦਰਅਸਲ, ਅਮਰੀਕੀ ਕੰਪਨੀਆਂ ਚਾਹੁੰਦੀਆਂ ਹਨ ਕਿ ਭਾਰਤੀ ਨਿਰਯਾਤਕ ਟੈਰਿਫ ਕਾਰਨ ਵਧੀ ਹੋਈ ਲਾਗਤ ਦਾ ਬੋਝ ਚੁੱਕਣ। ਟੈਰਿਫ ਕਾਰਨ ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਦੀ ਕੀਮਤ 30 ਤੋਂ 35 ਫੀਸਦ ਵਧਣ ਦੀ ਸੰਭਾਵਨਾ ਹੈ। ਭਾਰਤ ਵਿੱਚ ਵੈਲਸਪਨ ਲਿਵਿੰਗ, ਗੋਕਲਦਾਸ ਐਕਸਪੋਰਟਸ, ਇੰਡੋ ਕਾਉਂਟ ਅਤੇ ਟ੍ਰਾਈਡੈਂਟ ਵਰਗੇ ਪ੍ਰਮੁੱਖ ਨਿਰਯਾਤਕ ਹਨ, ਜੋ ਅਮਰੀਕਾ ਵਿੱਚ 40 ਤੋਂ 70 ਫੀਸਦ ਵੇਚਦੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਜਾਣ ਵਾਲੇ ਆਰਡਰਾਂ ਨੂੰ ਰੋਕੇ ਜਾਣ ਕਾਰਨ, ਵਪਾਰ ਵਿੱਚ 40 ਤੋਂ 50 ਫੀਸਦ ਦੀ ਗਿਰਾਵਟ ਆ ਸਕਦੀ ਹੈ। ਦਰਅਸਲ, ਭਾਰਤ ਤੋਂ ਸਭ ਤੋਂ ਵੱਧ ਕੱਪੜੇ ਅਮਰੀਕਾ ਨੂੰ ਬਰਾਮਦ ਕੀਤੇ ਜਾਂਦੇ ਹਨ। ਪਰ ਟੈਰਿਫ ਦੇ ਕਾਰਨ, ਭਾਰਤ ਦੇ ਆਰਡਰ ਬੰਗਲਾਦੇਸ਼ ਅਤੇ ਵੀਅਤਨਾਮ ਜਾ ਸਕਦੇ ਹਨ। ਡੋਨਾਲਡ ਟਰੰਪ ਨੇ ਭਾਰਤ ‘ਤੇ 50 ਫੀਸਦ ਟੈਰਿਫ ਲਗਾਇਆ ਹੈ, ਜਦੋਂ ਕਿ ਇਹ ਬੰਗਲਾਦੇਸ਼ ਅਤੇ ਵੀਅਤਨਾਮ ‘ਤੇ ਸਿਰਫ 20 ਫੀਸਦ ਹੈ।
Share this content:



Post Comment