ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਕਰੇਗਾ ਆਸਟਰੇਲੀਆ
ਆਸਟ੍ਰੇਲੀਆ, 7 ਅਗਸਤ – ਆਸਟ੍ਰੇਲੀਆ ਵਿਚ 2026 ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਤੋਂ ਹਰ ਸਾਲ 2.95 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ, ਜੋ ਕਿ 2025 ਵਿੱਚ ਨਿਰਧਾਰਤ ਸੀਮਾ ਤੋਂ 9% ਵੱਧ ਹੈ। ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਵਿਦਿਆਰਥੀ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਨੂੰ ਪਹਿਲ ਦੇ ਰਹੇ ਸਨ, ਇਸ ਲਈ ਹੁਣ ਤਾਜ਼ਾ ਫੈਸਲਾ ਉਨ੍ਹਾਂ ਲਈ ਵੱਡਾ ਮੌਕਾ ਹੈ। ਹੁਣ ਤੱਕ ਸਾਲਾਨਾ ਸਿਰਫ 2.70 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਸੀਮਾ ਨਿਰਧਾਰਤ ਕੀਤੀ ਗਈ ਸੀ। ਆਸਟ੍ਰੇਲੀਆਈ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਵਧੇਰੇ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਇੱਥੇ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਸਕਣਗੇ।
ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਮਗਰੋਂ ਸਰਕਾਰ ਆਪਣੇ ਰੁਖ਼ ਵਿੱਚ ਨਰਮੀ ਲਿਆ ਰਹੀ ਹੈ। ਆਸਟਰੇਲੀਆ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਤਹਿਤ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ 2025 ਵਿਚ ਤੈਅ ਕੀਤੀ ਗਈ ਸੀਮਾ ਤੋਂ 9 ਫ਼ੀਸਦ ਵੱਧ ਹੋਵੇਗੀ। ਹਾਲੇ ਤੱਕ ਸਿਰਫ਼ 2.70 ਲੱਖ ਵਿਦਿਆਰਥੀਆਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਸ ਨੂੰ 2026 ਵਿਚ ਵਧਾ ਕੇ 2.95 ਲੱਖ ਕੀਤਾ ਜਾਵੇਗਾ। ਹਾਲਾਂਕਿ, ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਰੋਕਣ ਜਾਂ ਦੂਰ ਰੱਖਣ ਦੀਆਂ ਕਈ ਹੋਰ ਪਰਵਾਸ ਸਬੰਧੀ ਨੀਤੀਆਂ ਕਾਰਨ 2026 ਵਿਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਅਸਲ ਗਿਣਤੀ ਅਜੇ ਵੀ 2.95 ਲੱਖ ਦੇ ਅੰਕੜੇ ਤੋਂ ਘੱਟ ਰਹਿ ਸਕਦੀ ਹੈ। ਇਸ ਸਮੇਂ 2.70 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ ਜਿਸ ਵਿਚੋਂ 176,000 ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ 94 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵਿੱਚ ਵੰਡਿਆ ਗਿਆ ਹੈ।
Share this content:



Post Comment