Loading Now

ਜੇਲਾਂ ਹੁਣ ਅਪਰਾਧੀਆਂ ਲਈ ਸੱਭ ਤੋਂ ਸੁਰੱਖਿਅਤ ਥਾਵਾਂ ਬਣੀਆਂ : ਸੁਪਰੀਮ ਕੋਰਟ

ਜੇਲਾਂ ਹੁਣ ਅਪਰਾਧੀਆਂ ਲਈ ਸੱਭ ਤੋਂ ਸੁਰੱਖਿਅਤ ਥਾਵਾਂ ਬਣੀਆਂ : ਸੁਪਰੀਮ ਕੋਰਟ

ਨਵੀਂ ਦਿੱਲੀ, 6 ਅਗਸਤ – ਸੁਪਰੀਮ ਕੋਰਟ ਨੇ ਇਕ ਅਹਿਮ ਸੁਣਵਾਈ ਦੌਰਾਨ ਟਿਪਣੀ ਕੀਤੀ ਹੈ ਕਿ ਅੱਜਕਲ੍ਹ ਅਪਰਾਧੀਆਂ ਲਈ ਜੇਲ੍ਹਾਂ ਸਭ ਤੋਂ ਸੁਰੱਖਿਅਤ ਥਾਂ ਬਣ ਗਈਆਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਕਈ ਮਾਮਲਿਆਂ ’ਚ ਮੁਲਜ਼ਮਾਂ ਨੂੰ ਸਿਰਫ਼ ‘ਦਿਖਾਵੇ’ ਲਈ ਜੇਲ੍ਹ ’ਚ ਰਖਿਆ ਜਾਂਦਾ ਹੈ, ਤਾਕਿ ਲੱਗੇ ਕਿ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ। ਇਹ ਟਿਪਣੀ ਜੈਮਾਲਾ ਬਾਗਚੀ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਕਾਰੋਬਾਰੀ ਸੂਰਿਆਕਾਂਤ ਤਿਵਾਰੀ ਦੀ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਉਤੇ ਸੁਣਵਾਈ ਦੌਰਾਨ ਕੀਤੀ। ਤਿਵਾਰੀ ਉਤੇ ਛੱਤੀਸਗੜ੍ਹ ਕੋਲਾ ਲੇਵੀ ‘ਘਪਲੇ’ ਅਤੇ ਡੀ.ਐਮ.ਐਫ਼. ਘਪਲੇ ਨਾਲ ਜੁੜੇ ਦੋਸ਼ ਹਨ। ਅਦਾਲਤ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਜੇਲ੍ਹ ਭੇਜਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਇਸ ਨਾਲ ਦਿਸੇਗਾ ਕਿ ਅਪਰਾਧਕ ਕਾਨੂੰਨ ਚਲ ਰਿਹਾ ਹੈ।

Share this content:

Post Comment