Loading Now

ਵਿਕਟੋਰੀਆ ਨੇ ਗੌਫ ਨੂੰ ਹਰਾਇਆ

ਵਿਕਟੋਰੀਆ ਨੇ ਗੌਫ ਨੂੰ ਹਰਾਇਆ

ਕੈਨੇਡਾ, 4 ਅਗਸਤ – ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨੇ ਇੱਥੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਕੋਕੋ ਗੌਫ ਨੂੰ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਵਿਸ਼ਵ ਦੀ 85ਵੀਂ ਨੰਬਰ ਦੀ ਖਿਡਾਰਨ 18 ਸਾਲਾ ਐਮਬੋਕੋ ਨੇ ਗੌਫ ਨੂੰ ਇੱਕ ਘੰਟੇ ਅਤੇ 22 ਮਿੰਟਾਂ ਵਿੱਚ 6-1, 6-4 ਨਾਲ ਹਰਾਇਆ। ਫਰੈਂਚ ਓਪਨ ਜਿੱਤਣ ਤੋਂ ਬਾਅਦ ਗੌਫ ਦੀ ਇਹ ਪੰਜ ਮੈਚਾਂ ’ਚ ਤੀਜੀ ਹਾਰ ਹੈ। ਫਰੈਂਚ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਉਸ ਨੂੰ ਬਰਲਿਨ ਅਤੇ ਵਿੰਬਲਡਨ ਵਿੱਚ ਪਹਿਲੇ ਗੇੜ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸ਼ਨਿਚਰਵਾਰ ਨੂੰ ਖੇਡੇ ਗਏ ਮੈਚ ਵਿੱਚ ਗੌਫ ਨੇ ਪੰਜ ਡਬਲ ਫਾਲਟ ਕੀਤੇ। ਉਸ ਨੇ ਡੈਨੀਅਲ ਕੋਲਿਨਜ਼ ਖ਼ਿਲਾਫ਼ ਆਪਣੇ ਪਹਿਲੇ ਮੈਚ ਵਿੱਚ 23 ਡਬਲ ਫਾਲਟ ਕੀਤੇ ਸਨ। ਮੁਕਾਬਲਾ ਜਿੱਤਣ ਮਗਰੋਂ ਐਮਬੋਕੋ ਨੇ ਦਰਸ਼ਕਾਂ ਨੂੰ ਕਿਹਾ, ‘ਤੁਹਾਡਾ ਸਮਰਥਨ ਸ਼ਾਨਦਾਰ ਰਿਹਾ। ਮੈਂ ਅੱਜ ਦੀ ਜਿੱਤ ਤੋਂ ਬਹੁਤ ਖੁਸ਼ ਹਾਂ। ਇਹ ਸ਼ਾਨਦਾਰ ਹੈ। ਮੈਂ ਚੈਂਪੀਅਨ ਖਿਡਾਰਨ ਨੂੰ ਹਰਾ ਕੇ ਬਹੁਤ ਖੁਸ਼ ਹਾਂ।’ ਮਈ ਵਿੱਚ ਗੌਫ ਨੇ ਰੋਮ ’ਚ ਐਮਬੋਕੋ ਖ਼ਿਲਾਫ਼ ਪੱਛੜਨ ਮਗਰੋਂ ਵਾਪਸੀ ਕਰਦਿਆਂ 3-6, 6-2, 6-1 ਨਾਲ ਜਿੱਤ ਹਾਸਲ ਕੀਤੀ ਸੀ।

Share this content:

Post Comment