ਸਸਤਾ ਹੋਇਆ LPG ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੇਂ ਰੇਟ
ਹੈਦਰਾਬਾਦ, 1 ਅਗਸਤ – ਅੱਜ ਤੋਂ ਅਗਸਤ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਮਹੀਨੇ ਦੇ ਪਹਿਲੇ ਦਿਨ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਐਲਪੀਜੀ ਸਿਲੰਡਰਾਂ ਸਸਤੇ ਹੋਏ ਹਨ। 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 33 ਫੀਸਦੀ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ, 1 ਅਗਸਤ, 2025 ਤੋਂ 19 ਕਿਲੋਗ੍ਰਾਮ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 33.5 ਰੁਪਏ ਘਟਾ ਕੇ 1,631.5 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ, ਇਹ ਕੀਮਤ 1,665 ਰੁਪਏ ਪ੍ਰਤੀ ਸਿਲੰਡਰ ਸੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। 14.2 ਕਿਲੋਗ੍ਰਾਮ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਵਿੱਚ ਸਿਲੰਰਡ ਦੇ ਰੇਟ
ਦਿੱਲੀ ਵਿੱਚ, 1 ਅਗਸਤ, 2025 ਤੋਂ 19 ਕਿਲੋਗ੍ਰਾਮ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 33.5 ਰੁਪਏ ਘਟਾ ਕੇ 1,631.5 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ, ਇਹ ਕੀਮਤ 1,665 ਰੁਪਏ ਪ੍ਰਤੀ ਸਿਲੰਡਰ ਸੀ। ਪਿਛਲੇ ਮਹੀਨੇ ਜੁਲਾਈ ਵਿੱਚ 1,769 ਰੁਪਏ ਮਿਲ ਰਿਹਾ ਸੀ।
ਹੋਰ ਸੂਬਿਆਂ ਵਿੱਚ ਰੇਟ
ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 33.50 ਰੁਪਏ ਘੱਟ ਗਈ ਹੈ ਅਤੇ ਹੁਣ ਇਹ 1582.50 ਰੁਪਏ ਹੈ। ਪਹਿਲਾਂ ਇਹ 1616 ਰੁਪਏ ਵਿੱਚ ਅਤੇ ਜੂਨ ਵਿੱਚ 1674.50 ਰੁਪਏ ਵਿੱਚ ਉਪਲਬਧ ਸੀ, ਜਦਕਿ ਮਈ ਵਿੱਚ ਇਸਦੀ ਕੀਮਤ 1699 ਰੁਪਏ ਸੀ।
ਚੇਨਈ ਵਿੱਚ, ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1 ਅਗਸਤ ਤੋਂ 1789 ਰੁਪਏ ਹੋ ਗਈ ਹੈ। ਇਹ ਜੁਲਾਈ ਵਿੱਚ 1823.50 ਰੁਪਏ ਅਤੇ ਜੂਨ ਵਿੱਚ 1881 ਰੁਪਏ ਵਿੱਚ ਉਪਲਬਧ ਸੀ।
ਪੰਜਾਬ ਵਿੱਚ ਕਿੰਨਾ ਸਿਲੰਡਰ ਦਾ ਰੇਟ
ਪੰਜਾਬ ਵਿੱਚ ਕਮਰਸ਼ੀਅਲ ਪ੍ਰਤੀ ਸਿਲੰਡਰ ਦਾ ਰੇਟ 1,772.50 ਰੁਪਏ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦਾ ਰੇਟ 894 ਰੁਪਏ ਪ੍ਰਤੀ ਸਿਲੰਡਰ ਹੈ।
Share this content:



Post Comment