Loading Now

TCS Company ਵਲੋਂ 12,000 ਕਰਮਚਾਰੀਆਂ ਦੀ ਛੁੱਟੀ

TCS Company ਵਲੋਂ 12,000 ਕਰਮਚਾਰੀਆਂ ਦੀ ਛੁੱਟੀ

ਨਵੀਂ ਦਿੱਲੀ, 28 ਜੁਲਾਈ – TCS ਨੇ 12,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ, ਜਿਸ ਕਾਰਨ ਸ਼ੇਅਰ ਬਾਜ਼ਾਰ ਵਿੱਚ ਹਲਚਲ ਮਚ ਗਈ। ਕੰਪਨੀ ਦੇ ਸ਼ੇਅਰ ਸੋਮਵਾਰ ਨੂੰ ਲਗਭਗ 2% ਡਿੱਗ ਗਏ। BSE ‘ਤੇ ਸ਼ੇਅਰ 1.69% ਘਟ ਕੇ 3,081.20 ਰੁਪਏ ਤੇ ਆ ਗਿਆ, ਜਦਕਿ NSE ‘ਤੇ ਇਹ 1.7% ਡਿੱਗ ਕੇ 3,081.60 ਰੁਪਏ ਰਹਿ ਗਿਆ। ਭਾਰਤ ਦੀ ਸਭ ਤੋਂ ਵੱਡੀ ਆਈਟੀ ਕੰਪਨੀ TCS ਇਸ ਸਾਲ ਆਪਣੇ 2% ਕਰਮਚਾਰੀਆਂ, ਲਗਭਗ 12,261 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਕਰਮਚਾਰ ਮਿਡਲ ਤੇ ਸੀਨੀਅਰ ਪਦਾਂ ਵਾਲੇ ਹੋਣਗੇ। 30 ਜੂਨ 2025 ਤੱਕ TCS ਕੋਲ ਕੁੱਲ 6,13,069 ਕਰਮਚਾਰੀ ਸਨ। ਹਾਲ ਹੀ ਦੀ ਜੂਨ ਤਿਮਾਹੀ ਦੌਰਾਨ ਕੰਪਨੀ ਨੇ 5,000 ਨਵੇਂ ਕਰਮਚਾਰੀ ਭਰਤੀ ਵੀ ਕੀਤੇ ਸਨ।

ਟੀਸੀਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਦਮ ਕੰਪਨੀ ਦੀ ਤਕਨਾਲੋਜੀ, ਏਆਈ ਤਾਇਨਾਤੀ, ਬਾਜ਼ਾਰ ਵਿਸਥਾਰ ਤੇ ਕਾਰਜਬਲ ਪੁਨਰਗਠਨ ਵਿੱਚ ਨਿਵੇਸ਼ ‘ਤੇ ਕੇਂਦ੍ਰਿਤ ਇੱਕ “ਭਵਿੱਖ ਲਈ ਤਿਆਰ ਸੰਗਠਨ” ਬਣਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। TCS ਨੇ ਕਿਹਾ ਹੈ ਕਿ ਕੰਪਨੀ ਇੱਕ ਪਰਿਵਰਤਨ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੀ ਹੈ। ਇਸ ਦੇ ਇੱਕ ਹਿੱਸੇ ਵਜੋਂ ਅਸੀਂ ਸੰਗਠਨ ਤੋਂ ਉਨ੍ਹਾਂ ਸਹਿਯੋਗੀਆਂ ਦੀ ਛਾਂਟੀ ਕਰਾਂਗੇ ਜਿਨ੍ਹਾਂ ਦੀ ਤਾਇਨਾਤੀ ਸੰਭਵ ਨਹੀਂ ਹੋ ਸਕਦੀ। ਇਹ ਸਾਡੇ ਗਲੋਬਲ ਵਰਕਫੋਰਸ ਦੇ ਲਗਪਗ 2 ਪ੍ਰਤੀਸ਼ਤ ਨੂੰ ਪ੍ਰਭਾਵਿਤ ਕਰੇਗਾ। ਇਹ ਅਭਿਆਸ ਸਾਲ ਦੌਰਾਨ ਮੁੱਖ ਤੌਰ ‘ਤੇ ਮਿਡਲ ਤੇ ਸੀਨੀਅਰ ਗ੍ਰੇਡ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਟੀਸੀਐਸ ਪ੍ਰਭਾਵਿਤ ਕਰਮਚਾਰੀਆਂ ਨੂੰ ਢੁਕਵੇਂ ਲਾਭ, ਆਊਟਪਲੇਸਮੈਂਟ, ਕਾਉਂਸਲਿੰਗ ਤੇ ਸਹਾਇਤਾ ਪ੍ਰਦਾਨ ਕਰੇਗਾ।

Share this content:

Post Comment