Loading Now

ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ ਇੰਜੀ. ਜੇ.ਬੀ. ਸਿੰਘ ਕੋਚਰ ਯਾਦਗਾਰੀ ਸਾਹਿਤਕ ਪੁਰਸਕਾਰ 27 ਜੁਲਾਈ ਨੂੰ

ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ ਇੰਜੀ. ਜੇ.ਬੀ. ਸਿੰਘ ਕੋਚਰ ਯਾਦਗਾਰੀ ਸਾਹਿਤਕ ਪੁਰਸਕਾਰ 27 ਜੁਲਾਈ ਨੂੰ

ਪਟਿਆਲਾ , 28 ਜੁਲਾਈ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ ਇੰਜੀ. ਜੇ.ਬੀ. ਸਿੰਘ ਕੋਚਰ ਯਾਦਗਾਰੀ ਸਾਹਿਤਕ ਪੁਰਸਕਾਰ 27 ਜੁਲਾਈ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਸੂਚਨਾ ਦਿੰਦੇ ਹੋਏ ਸੁਸਾਇਟੀ ਦੀ ਪ੍ਰਧਾਨ ਅਤੇ ਉਘੀ ਗ਼ਜ਼ਲਗੋ ਗੁਰਚਰਨ ਕੌਰ ਕੋਚਰ ਅਤੇ ਜਨਰਲ ਸਕੱਤਰ ਸੁਖਵਿੰਦਰ ਅਨਹਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਡਾ. ਪੰਜਾਬੀ ਨੂੰ ਇਹ ਪੁਰਸਕਾਰ ਉਹਨਾਂ ਵੱਲੋਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਖੋਜ ਖੇਤਰ ਵਿਚ ਪਾਏ ਗਏ ਉਘੇ ਯੋਗਦਾਨ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡਾ. ਰਾਜਵੰਤ ਕੌਰ ਪੰਜਾਬੀ ਦੀਆਂ ਹੁਣ ਤੱਕ 22 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਮੌਲਿਕ, ਅਨੁਵਾਦਿਤ, ਲਿਪੀਅੰਤ੍ਰਿਤ, ਸੰਪਾਦਿਤ, ਖੋਜ, ਆਲੋਚਨਾ ਅਤੇ ਬਾਲ ਸਾਹਿਤ ਆਦਿ ਖੇਤਰ ਸ਼ਾਮਿਲ ਹਨ।

Share this content:

Post Comment