ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ਦੀਆਂ ਕੋਰਸ ਪੂਰਾ ਕਰਨ ਵਾਲੀਆਂ 52 ਲੜਕੀਆਂ ਨੂੰ ਵੰਡੇ ਸਰਟੀਫਿਕੇਟ
* ਟੇਲਰਿੰਗ ਦਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ
* ਹਰ ਖੇਤਰ ‘ਚ ਅੱਗੇ ਵੱਧਣ ਵਿੱਚ ਸਮਰੱਥ ਹਨ ਲੜਕੀਆਂ – ਦਲਜੀਤ ਸਿੰਘ
* ਵੁਮੈਨ ਇੰਪਾਵਰਮੈਂਟ ਲਈ ਸਭਾ ਦਾ ਉਪਰਾਲਾ ਸ਼ਲਾਘਾਯੋਗ – ਰਾਜਵਿੰਦਰਜੀਤ ਕੌਰ
ਫਗਵਾੜਾ, 25 ਜੁਲਾਈ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਕੋਰਸ ਪੂਰਾ ਹੋਣ ‘ਤੇ ਅੱਜ ਸਰਟੀਫਿਕੇਟ ਤਕਸੀਮ ਕਰਨ ਸਬੰਧੀ ਇਕ ਸਮਾਗਮ ਗੁਰਦੁਆਰਾ ਸ਼ਹੀਦਗੰਜ, ਸਕੀਮ ਨੰਬਰ ਤਿੰਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਦਲਜੀਤ ਸਿੰਘ ਡੀ. ਐਸ. ਪੀ. ਸਾਈਬਰ ਕ੍ਰਾਈਮ ਕਪੂਰਥਲਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਰਾਜਵਿੰਦਰ ਜੀਤ ਕੌਰ ਸੀ. ਡੀ.ਪੀ.ਓ. ਫਗਵਾੜਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ ਤੋਂ ਇਲਾਵਾ ਕੌਂਸਲਰ ਪ੍ਰਿਤਪਾਲ ਕੌਰ ਤੁੱਲੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮਹਿਮਾਨ ਦਲਜੀਤ ਸਿੰਘ ਡੀ.ਐਸ.ਪੀ. ਸਾਈਬਰ ਕ੍ਰਾਈਮ ਕਪੂਰਥਲਾ ਵਲੋਂ ਕੋਰਸ ਪੂਰਾ ਕਰਨ ਵਾਲੀਆਂ 52 ਸਿੱਖਿਆਰਥਣਾਂ ਨੂੰ ਸਰਟੀਫੀਕੇਟਾਂ ਦੀ ਵੰਡ ਕੀਤੀ ਗਈ।
ਉਹਨਾਂ ਨੇ ਸਮੂਹ ਸਿੱਖਿਆਰਥਣਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਲੜਕੀਆਂ ਸਮਾਜ ਦਾ ਧੁਰਾ ਹਨ, ਜੋ ਹਰ ਖੇਤਰ ’ਚ ਅੱਗੇ ਵਧਣ ਦੇ ਸਮਰੱਥ ਹਨ। ਅੱਜੋਕੇ ਸਮੇਂ ’ਚ ਲੜਕੀਆਂ ਪਾਸ ਹਰ ਖੇਤਰ ’ਚ ਅੱਗੇ ਵਧਣ ਦੇ ਭਰਪੂਰ ਮੌਕੇ ਹਨ ਅਤੇ ਉਹ ਬਰਾਬਰੀ ਦੇ ਅਧਾਰ ’ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਉਹਨਾ ਨੇ ਕਿਹਾ ਕਿ ਲੜਕੀਆਂ ਨੂੰ ਬਿਨ੍ਹਾਂ ਕਿਸੇ ਝਿਜਕ ਅਤੇ ਡਰ ਤੋਂ ਸਮਾਜ ’ਚ ਆਪਣੀ ਥਾਂ ਬਨਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਸਵੈ-ਨਿਰਭਰ ਹੋਣ ਦੀ ਲੋੜ ਵੀ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਾਜਵਿੰਦਰ ਜੀਤ ਕੌਰ ਸੀ.ਡੀ.ਪੀ.ਓ. ਫਗਵਾੜਾ ਨੇ ਆਪਣੇ ਸੰਬੋਧਨ ‘ਚ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਆਪਣੇ ਮਨਪਸੰਦ ਹੱਥੀ ਕਿੱਤੇ ਦੀ ਸਿਖਲਾਈ ਲੈ ਕੇ ਮੁਹਾਰਤ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਆਤਮ ਨਿਰਭਰ ਹੋ ਕੇ ਆਪਣੇ ਪਰਿਵਾਰ ਦੀ ਆਰਥਕਤਾ ਨੂੰ ਸਹਾਰਾ ਦੇਣ ਦੇ ਯੋਗ ਬਣ ਸਕਣ। ਇਸ ਦੌਰਾਨ ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੁਣ ਲੜਕੀਆਂ ਵੀ ਸਵੈ-ਰੁਜ਼ਗਾਰ ’ਚ ਵਿਸ਼ੇਸ਼ ਰੁਚੀ ਲੈ ਰਹੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਅਗਲੀ ਕਤਾਰ ’ਚ ਖੜੀਆਂ ਹਨ।
ਉਹਨਾਂ ਨੇ ਵੀ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜ਼ਿੰਦਗੀ ‘ਚ ਟੀਚਾ ਮਿੱਥ ਕੇ ਅੱਗੇ ਵਧਣ ਹਿਤ ਪ੍ਰੇਰਿਤ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਕਟਿੰਗ ਟੇਲਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ ਵਿੱਚ 6 ਮਹੀਨਿਆਂ ਦਾ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿਚ ਦੋ ਵਾਰ ਕੋਰਸ ਪੂਰਾ ਹੋਣ ਸਮੇਂ ਸਰਟੀਫਿਕੇਟਾਂ ਦੇ ਨਾਲ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ। ਇਹ ਟਰੇਨਿੰਗ ਲੋੜਵੰਦ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ। ਉਹਨਾ ਨੇ ਲੋੜਵੰਦ ਲੜਕੀਆਂ ਨੂੰ ਕਿੱਤਾ ਕੋਰਸਾਂ ਟੇਲਰਿੰਗ-ਕਟਿੰਗ ਤੇ ਕੰਪਿਊਟਰ ਐਪਲੀਕੇਸ਼ਨਜ਼ ਵਿੱਚ ਦਾਖ਼ਲਾ ਲੈਣ ਦਾ ਸੱਦਾ ਵੀ ਦਿੱਤਾ। ਸਟੇਜ ਦੀ ਸੇਵਾ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਅਖੀਰ ‘ਚ ਸਭਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਸਤਨਾਮ ਸਿੰਘ ਰਾਣਾ, ਰਾਕੇਸ਼ ਕੋਛੜ , ਗੁਰਦੀਪ ਸਿੰਘ ਤੁਲੀ, ਜਗਜੀਤ ਸੇਠ ਮੈਨੇਜਰ, ਆਰ. ਪੀ. ਸ਼ਰਮਾ, ਨਰਿੰਦਰ ਸੈਣੀ, ਪਰਮਜੀਤ ਰਾਏ, ਸਮਾਜ ਸੇਵਕ ਰਮਨ ਨਹਿਰਾ, ਗੁਲਸ਼ਨ ਕਪੂਰ, ਗੌਰਵ ਜੋਹੀਆ, ਮੈਡਮ ਤਨੂੰ, ਮੈਡਮ ਲਕਸ਼ਮੀ, ਮੈਡਮ ਗੁਰਜੀਤ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੋਨਿਕਾ, ਹਰਵਿੰਦਰ ਸਿੰਘ, ਵੰਸ਼ਿਕਾ, ਪ੍ਰਭਦੀਪ, ਸੁਰਖਾਬ, ਰਜਨੀ, ਨਵਜੋਤ ਕੌਰ, ਨਵਜੋਤ, ਨਵਜੋਤ ਕੌਰ, ਮੋਨਿਕਾ ਰਾਣੀ, ਪ੍ਰੀਆ, ਕਾਜਲ, ਕਸ਼ਮੀਰੋ, ਹਰਪ੍ਰੀਤ ਕੌਰ, ਸ਼ੁਪਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਖੁਸ਼ੀ, ਭਾਰਤੀ ਕੁਮਾਰੀ, ਭਾਰਤੀ, ਅੰਜਨਾ, ਮਨਜਿੰਦਰ ਕੌਰ, ਨੀਲਮ ਰਾਣੀ ਅਮਨਦੀਪ ਕੌਰ , ਕਾਜਲ, ਪਾਇਲ, ਸਰਬਜੀਤ ਕੌਰ , ਖੁਸ਼ੀ, ਨੀਲਮ ਰਾਣੀ, ਜਯੋਤੀ, ਭੁਪਿੰਦਰ ਕੌਰ, ਭਵਜੋਤ ਆਦਿ ਹਾਜ਼ਰ ਸਨ।
Share this content:



Post Comment