Loading Now

ਲੋਕ ਹਿੱਤ ‘ਚ ਬੰਦ ਕੀਤੀਆਂ ਸ਼ਰਾਬ ਦੀਆਂ 23 ਦੁਕਾਨਾਂ, ਹੁਣ 52 ਹੋਰ ਠੇਕਿਆਂ ‘ਤੇ ਲੱਗੇਗਾ ਤਾਲਾ

ਲੋਕ ਹਿੱਤ ‘ਚ ਬੰਦ ਕੀਤੀਆਂ ਸ਼ਰਾਬ ਦੀਆਂ 23 ਦੁਕਾਨਾਂ, ਹੁਣ 52 ਹੋਰ ਠੇਕਿਆਂ ‘ਤੇ ਲੱਗੇਗਾ ਤਾਲਾ

ਨਵੀਂ ਦਿੱਲੀ, 28 ਨਵੰਬਰ – ਦਿੱਲੀ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਅਤੇ ਜਨਤਕ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਸ਼ਰਾਬ ਦੀਆਂ 23 ਪ੍ਰਚੂਨ ਦੁਕਾਨਾਂ (ਰਿਟੇਲ ਵੈਂਡਸ) ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਅਤੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ 52 ਹੋਰ ਦੁਕਾਨਾਂ ਨੂੰ ਵੀ ਜਲਦ ਬੰਦ ਕਰਨ ਦੀ ਯੋਜਨਾ ਤਿਆਰ ਕੀਤੀ ਹੈ।

ਆਬਕਾਰੀ ਵਿਭਾਗ (ਐਕਸਾਈਜ਼ ਡਿਪਾਰਟਮੈਂਟ) ਵੱਲੋਂ ਇਹ ਕਦਮ ਮੁੱਖ ਤੌਰ ‘ਤੇ ਤਿੰਨ ਕਾਰਨਾਂ ਕਰਕੇ ਚੁੱਕਿਆ ਗਿਆ ਹੈ। ਉਹ ਕਾਰਨ ਹਨ…

ਜਨਤਕ ਹੰਗਾਮਾ (ਪਬਲਿਕ ਨਿਊਸੈਂਸ)

ਕਈ ਦੁਕਾਨਾਂ ਦੇ ਬਾਹਰ ਸਮਾਜ ਵਿਰੋਧੀ ਅਨਸਰਾਂ ਦੇ ਇਕੱਠ ਅਤੇ ਬਦਇੰਤਜ਼ਾਮੀ ਨੂੰ ਲੈ ਕੇ ਸਥਾਨਕ ਨਿਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।

ਸਕੂਲਾਂ ਅਤੇ ਧਾਰਮਿਕ ਸਥਾਨਾਂ ਤੋਂ ਨੇੜਤਾ

ਦਿੱਲੀ ਆਬਕਾਰੀ ਨਿਯਮ, 2010′ ਤਹਿਤ ਕਿਸੇ ਵੀ ਵਿੱਦਿਅਕ ਅਦਾਰੇ ਜਾਂ ਧਾਰਮਿਕ ਸਥਾਨ ਦੇ 100 ਮੀਟਰ ਦੇ ਘੇਰੇ ਵਿੱਚ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹੀ ਜਾ ਸਕਦੀ। ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਦੁਕਾਨਾਂ ‘ਤੇ ਗਾਜ ਡਿੱਗੀ ਹੈ।

ਇੱਕੋ ਥਾਂ ਕਈ ਦੁਕਾਨਾਂ ਦੀ ਭੀੜ

ਇੱਕੋ ਇਲਾਕੇ ਜਾਂ ਬਾਜ਼ਾਰ ਵਿੱਚ ਆਸ-ਪਾਸ ਕਈ ਦੁਕਾਨਾਂ ਹੋਣ ਕਾਰਨ ਟ੍ਰੈਫਿਕ ਜਾਮ ਅਤੇ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਕਾਰੀ ਸੂਤਰਾਂ ਮੁਤਾਬਕ, ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦਿਆਂ ਰਾਜਧਾਨੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਸੰਚਾਲਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਨਿਸ਼ਾਨਦੇਹੀ ਕੀਤੀਆਂ ਗਈਆਂ 52 ਹੋਰ ਦੁਕਾਨਾਂ ‘ਤੇ ਵੀ ਜਲਦ ਹੀ ਇਸੇ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share this content:

Post Comment