Loading Now

ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋੰ ਸਾਬਕਾ ਮੁੱਖ ਮੰਤਰੀ ਲਛਮਣ ਗਿੱਲ ਯਾਦਗਾਰੀ ਸਮਾਗਮ

ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋੰ ਸਾਬਕਾ ਮੁੱਖ ਮੰਤਰੀ ਲਛਮਣ ਗਿੱਲ ਯਾਦਗਾਰੀ ਸਮਾਗਮ

WhatsApp-Image-2026-11-28-at-15.20.30 ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋੰ ਸਾਬਕਾ ਮੁੱਖ ਮੰਤਰੀ ਲਛਮਣ ਗਿੱਲ ਯਾਦਗਾਰੀ ਸਮਾਗਮ
ਸ. ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਤੇ ਡਾ. ਸੁਖਦੇਵ ਸਿੰਘ ਸਿਰਸਾ ਬੁਲਾਰਿਆਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਦੇ ਹੋਏ। ਨਾਲ ਹਨ ਡਾ. ਅਜੀਤਪਾਲ ਸਿੰਘ ਜਟਾਣਾ ਤੇ ਹੋਰ।

*ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ, ਡਾਕਟਰ ਸੁਖਦੇਵ ਸਿੰਘ ਸਿਰਸਾ, ਡਾਕਟਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਤੂਰ ਅਤੇ ਜਸਪਾਲ ਸਿੰਘ ਸਿੱਧੂ ਨੇ ਕੀਤਾ ਸੰਬੋਧਨ

*ਸ. ਲਛਮਣ ਸਿੰਘ ਗਿੱਲ ਦੀ ਪੰਜਾਬੀ ਭਾਸ਼ਾ ਨੂੰ ਦੇਣ ਸਦੀਆਂ ਤੱਕ ਯਾਦ ਰਹੇਗੀ- ਸ. ਜਸਵੰਤ ਸਿੰਘ ਜ਼ਫ਼ਰ

ਮੋਗਾ, 28 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਦੀ ਜਨਮ- ਭੋਇੰ ਪਿੰਡ ਚੂਹੜਚੱਕ, ਜ਼ਿਲ੍ਹਾ ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਵਿਸ਼ੇਸ਼ ਸਮਾਗਮ ਕੈਪਟਨ ਗੁਰਦਿੱਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵੱਲੋਂ ਗਏ ਸਮਾਗਮ ਵਿੱਚ ਸ. ਲਛਮਣ ਸਿੰਘ ਗਿੱਲ ਦੇ ਸਪੁੱਤਰ ਗੁਰਮੀਤ ਸਿੰਘ ਗਿੱਲ, ਪੁੱਤਰੀਆਂ ਸਤਵੰਤ ਕੌਰ ਤੇ ਕਿਰਨ ਕੌਰ, ਰਿਸਤੇਦਾਰ ਜਸਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਸੈਨਟ ਮੈਬਰ ਪੰਜਾਬ ਯੂਨੀਵਰਸਿਟੀ ਨੇ ਕੀਤੀ। ਸ. ਗਿੱਲ ਦੀ ਪੰਜਾਬੀ ਭਾਸ਼ਾ ਨੂੰ ਦੇਣ ਸਬੰਧੀ ਸਤਿਕਾਰ ਤੇ ਯਾਦ ਵਿੱਚ ਕਰਵਾਏ ਗਏ ਸਮਾਗਮ ਮੌਕੇ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ‘ਭਾਸ਼ਾ ਵਹਿੰਦਾ ਦਰਿਆ’ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਹਰਵਿੰਦਰ ਸਿੰਘ ਰੋਡੇ ਤੇ ਲਖਵਿੰਦਰ ਸਿੰਘ ਦੇ ਕਵੀਸ਼ਰੀ ਜੱਥੇ ਵੱਲੋ ‘ਗਿੱਲ ਲਛਮਣ ਸਿੰਘ ਨੂੰ ਸਲਾਮ ਲਿਖੀਏ’ ਤੇ ‘ਮੈਂ ਕਿਵੇਂ ਦੇਵਾਂ ਦੇਣ ਆਪਣੀ ਮਾਂ ਬੋਲੀ ਪੰਜਾਬੀ ਦਾ’ ਕਵਿਤਾਵਾਂ ਦਾ ਗਾਇਨ ਕਰਕੇ ਕੀਤੀ। ਮਾਸਟਰ ਮਨਦੀਪ ਸਿੰਘ ਨੇ ਪਿੰਡ ਚੂਹੜਚੱਕ ਦੇ ਵਾਸੀਆਂ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਸ. ਲਛਮਣ ਸਿੰਘ ਗਿੱਲ ਦੇ ਪੰਜਾਬੀ ਭਾਸ਼ਾ ਲਈ ਕੀਤੇ ਯਾਦਗਾਰੀ ਕਾਜ ਨੂੰ ਸਤਿਕਾਰ ਨਾਲ ਯਾਦ ਕਰਨਾ ਸੀ, ਉੱਥੇ ਮਹਾਨ ਸ਼ਖ਼ਸੀਅਤ ਦੀ ਜਨਮ-ਭੋਇੰ ’ਤੇ ਆ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਾਰਜ ਕਰਨ ਵਾਸਤੇ ਊਰਜਾ ਪ੍ਰਾਪਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਮਹਾਨ ਯੋਧਿਆਂ, ਦੇਸ਼ ਭਗਤਾਂ ਤੇ ਲਿਖਾਰੀਆਂ ਦੀ ਜਨਮ ਤੇ ਕਰਮ ਭੂਮੀ ’ਤੇ ਜਾ ਕੇ ਉਨ੍ਹਾਂ ਨੂੰ ਯਾਦ ਕਰਨ ਦਾ ਸਿਲਸਿਲਾ ਚਲਾਇਆ ਗਿਆ ਹੈ, ਜਿਸ ਦਾ ਉਦੇਸ਼ ਉਨ੍ਹਾਂ ਦੇ ਕਾਰਜਾਂ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾਸਰੋਤ ਬਣਾਉਣਾ ਹੈ। ਸ. ਜ਼ਫ਼ਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਲਈ ਕਿਸੇ ਅਹੁਦੇ ’ਤੇ ਕਾਰਜਸ਼ੀਲ ਰਹਿਣ ਦੀ ਮਿਆਦ ਮਾਇਨੇ ਨਹੀਂ ਰੱਖਦੀ ਸਗੋਂ ਉਸ ਸਮੇਂ ਦੌਰਾਨ ਕੀਤੇ ਗਏ ਕੰਮਾਂ ਨੂੰ ਯਾਦ ਰੱਖਿਆ ਜਾਂਦਾ ਹੈ। ਇਸੇ ਧਾਰਨਾ ’ਤੇ ਚਲਦਿਆਂ ਹੀ ਸ. ਲਛਮਣ ਸਿੰਘ ਗਿੱਲ ਮੁੱਖ ਮੰਤਰੀ ਵਜੋਂ 9 ਮਹੀਨੇ ਕਾਰਜਸ਼ੀਲ ਰਹੇ ਪਰ ਪੰਜਾਬੀ ਭਾਸ਼ਾ ਲਈ ਸਦੀਆਂ ਤੱਕ ਯਾਦ ਰੱਖਿਆ ਜਾਣ ਵਾਲਾ ਕਾਰਜ ਕਰ ਗਏ।

WhatsApp-Image-2026-11-28-at-15.20.30-2 ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋੰ ਸਾਬਕਾ ਮੁੱਖ ਮੰਤਰੀ ਲਛਮਣ ਗਿੱਲ ਯਾਦਗਾਰੀ ਸਮਾਗਮ

ਮੁੱਖ ਵਕਤਾ ਕਾਲਮ ਨਵੀਸ ਡਾ. ਕੁਲਦੀਪ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ. ਲਛਮਣ ਸਿੰਘ ਗਿੱਲ ਵੱਲੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਉਣ ਲਈ ਕੀਤੇ ਗਏ ਕਾਰਜ ਬਾਰੇ ਖੋਜ਼ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਸ. ਗਿੱਲ ਵੱਲੋਂ ਉਸ ਸਮੇਂ ਵਿਧਾਨ ਸਭਾ ’ਚ ਦਿੱਤੇ ਗਏ ਭਾਸ਼ਣ ਦੇ ਅੰਸ਼ ਵੀ ਪੜ੍ਹ ਕੇ ਸੁਣਾਏ। ਉਨ੍ਹਾਂ ਕਿਹਾ ਕਿ ਸ. ਗਿੱਲ ਦਾ ਪਹਿਲਾ ਮਿਸ਼ਨ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਉੱਚ ਪੱਧਰੀ ਤਾਲੀਮ ਦੇਣਾ ਸੀ ਅਤੇ ਪੰਜਾਬੀ ਭਾਸ਼ਾ ਨੂੰ ਪਟਰਾਣੀ ਬਣਾਉਣਾ ਸੀ। ਸਮੁੱਚੇ ਰੂਪ ’ਚ ਦੇਖਿਆ ਜਾਵੇ ਤਾਂ ਸ. ਗਿੱਲ ਨੇ ਮੁੱਖ ਮੰਤਰੀ ਵਜੋਂ ਆਪਣੇ ਛੋਟੇ ਕਾਰਜਕਾਲ ਦੌਰਾਨ ਜਿਆਦਾ ਤਵੱਜੋਂ ਤਾਲੀਮ ’ਤੇ ਜ਼ੁਬਾਨ ਨੂੰ ਦਿੱਤੀ। ਜਿਸ ਤਹਿਤ ਉਨ੍ਹਾਂ ਪੰਜਾਬੀ ਜ਼ੁਬਾਨ ਨੂੰ ਆਮ ਲੋਕਾਂ ਦੀ ਤਾਕਤ ਬਣਾਇਆ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਾਡੇ ਮੁਲਕ ’ਚ ਖੇਤਰੀ ਭਾਵ ਮਾਤ ਭਾਸ਼ਾਵਾਂ ਨੂੰ ਖਤਮ ਕਰਨ ਲਈ ਅੰਗਰੇਜ਼ੀ ਨੂੰ ਵਿਕਾਸ ਤੇ ਬਜ਼ਾਰ ਦੀ ਭਾਸ਼ਾ ਵਜੋਂ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਭਾਸ਼ਾ ਦੇ ਖ਼ਿਲਾਫ਼ ਨਹੀਂ ਹਨ ਪਰ ਕਿਸੇ ਇੱਕ ਵਿਸ਼ੇਸ਼ ਭਾਸ਼ਾ ਦੇ ਨਾਮ ’ਤੇ ਦੂਸਰੀਆਂ ਭਾਸ਼ਾਵਾਂ ਨੂੰ ਖਤਮ ਕਰਨ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਦੁਨੀਆ ਦੇ ਤਰੱਕੀਪਸੰਦ ਚੀਨ, ਜਪਾਨ, ਰੂਸ ਆਦਿ ਮੁਲਕਾਂ ਨੇ ਆਪਣੀ ਜ਼ੁਬਾਨ ਰਾਹੀਂ ਹੀ ਵਿਸ਼ਵ ਆਰਥਿਕਤਾ ਤੇ ਰਾਜਨੀਤੀ ’ਚ ਵੱਡਾ ਸਥਾਨ ਬਣਾਇਆ ਹੈ। ਜਿਸ ਤੋਂ ਸਾਨੂੰ ਪ੍ਰੇਰਨਾ ਲੈ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਪਹਿਲ ਦੇਣੀ ਚਾਹੀਦੀ ਹੈ। ਸ. ਜਸਪਾਲ ਸਿੰਘ ਸਿੱਧੂ ਨੇ ਸ. ਲਛਮਣ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਵਿਚਾਰ ਰੱਖੇ। ਉਨ੍ਹਾਂ ਸ. ਗਿੱਲ ਦੇ ਸਰਲ ਅਤੇ ਕਰਮਯੋਗੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸ. ਗਿੱਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਉੱਚ ਪੱਧਰੀ ਤਾਲੀਮ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਬਦਲ ਦਿੱਤੀ। ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਸ. ਗਿੱਲ ਦੇ ਜੀਵਨ ਬਾਰੇ ਸ਼ਬਦੀ ਸਾਂਝ ਪਾਈ ਅਤੇ ਸ. ਗਿੱਲ ਦੇ ਹੱਡੀਂ ਹੰਢਾਏ ਤਜ਼ਰਬੇ ਸਾਂਝੇ ਕੀਤੇ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ ਨੇ ਸਮਾਗਮ ’ਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਿਰਜਣਾ ਲਈ ਕੀਤੇ ਯਤਨਾਂ ਬਾਰੇ ਦੱਸਿਆ।

WhatsApp-Image-2026-11-28-at-15.20.30-1 ਪਿੰਡ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਵਲੋੰ ਸਾਬਕਾ ਮੁੱਖ ਮੰਤਰੀ ਲਛਮਣ ਗਿੱਲ ਯਾਦਗਾਰੀ ਸਮਾਗਮ

ਸਮਾਗਮ ਦੇ ਅਖ਼ੀਰ ਵਿੱਚ ਸਿਰਜਣਾ ਆਰਟ ਰਾਏਕੋਟ ਦੀ ਟੀਮ ਨੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਅਧਾਰਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ’ਚ ਖੇਡਿਆ। ਪੰਜਾਬੀ ਭਾਸ਼ਾ ਦੀ ਅਮੀਰੀ ਤੇ ਅਹਿਮੀਅਤ ਦਰਸਾਉਂਦੇ ਇਸ ਨਾਟਕ ’ਚ ਮੁੱਖ ਭੂਮਿਕਾ ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਤੇ ਗੁਰਨੂਰ ਸਿੰਘ ਨੇ ਨਿਭਾਈਆਂ। ਬੈਕ ਸਟੇਜ ਕਮਲ ਢਿੱਲੋਂ, ਮੋਹੀ ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਤੇ ਗੁਰਮੀਤ ਹਠੂਰ ਨੇ ਜ਼ਿੰਮੇਵਾਰੀਆਂ ਨਿਭਾਈਆਂ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ। ਸਮਾਗਮ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਮੇਜ਼ਬਾਨ ਸਕੂਲ ਦੇ ਪ੍ਰਿੰ. ਹਰਪ੍ਰੀਤ ਸਿੰਘ, ਡਾ ਸੁਰਿੰਦਰਪਾਲ ਸ਼ਰਮਾ ਅਮਰੀਕਾ, ਇਕਵਿੰਦਰ ਸਿੰਘ ਗਿੱਲ ਅਮਰੀਕਾ, ਬੀਬਾ ਜਸ ਢਿੱਲੋਂ ਅਤੇ ਲਛਮਣ ਸਿੰਘ ਗਿੱਲ ਦੇ ਪਰਿਵਾਰਕ ਮੈਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਤੇ ਚਟੋਪਧਾਏ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜਪੁਰ ਜਗਦੀਪ ਸੰਧੂ, ਸਾਬਕਾ ਐੱਸ.ਡੀ.ਓ. ਸ. ਨਵਰੂਪ ਸਿੰਘ, ਪਿੰਡ ਦੀ ਪੰਚਾਇਤ ਸਰਪੰਚ ਤੇ ਮੈਂਬਰ ਸਾਹਿਬਾਨ, ਸਮੂਹ ਪਿੰਡ ਵਾਸੀ, ਹੈੱਡਮਾਸਟਰ ਬਿਮਲ ਕੁਮਾਰ, ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਪਰਮਜੀਤ ਸਿੰਘ ਚੂਹੜਚੱਕ, ਸਾਧੂ ਰਾਮ ਲੰਗੇਆਣਾ, ਡਾ. ਸੁਰਜੀਤ ਦੌਧਰ, ਰਣਜੀਤ ਸਿੰਘ ਹਠੂਰ, ਕੇਵਲ ਅਰੋੜਾ, ਮੱਖਣ ਲਾਲ ਗਰਗ, ਭੁਪਿੰਦਰ ਸਿੰਘ ਹੁੰਦਲ ਅਮਰੀਕਾ, ਸਾਹਿਤਕਾਰ ਜਸਵਿੰਦਰ ਛਿੰਦਾ, ਸ਼ਮਸ਼ੇਰ ਸਿੰਘ ਗਾਲਿਬ, ਕੈਪਟਨ ਪੂਰਨ ਸਿੰਘ ਗੱਗੜਾ, ਅਜੀਤ ਪਿਆਸਾ, ਰਸ਼ਪਾਲ ਸਿੰਘ ਚੱਕਰ, ਪਰਮਪ੍ਰੀਤ ਸਿੰਘ ਤੇ ਵੱਡੀ ਗਿਣਤੀ ’ਚ ਪੰਜਾਬੀ ਪ੍ਰੇਮੀ ਹਾਜ਼ਰ ਸਨ।

Share this content:

Post Comment