Loading Now

ਖੇਡਾਂ ਵਤਨ ਪੰਜਾਬ ਦੀਆਂ 2026 ਵਿੱਚ ਕਾਰਜਨੀਤ ਕੌਰ ਨੇ ਜਿੱਤੇ ਦੋ ਤਗਮੇ

ਖੇਡਾਂ ਵਤਨ ਪੰਜਾਬ ਦੀਆਂ 2026 ਵਿੱਚ ਕਾਰਜਨੀਤ ਕੌਰ ਨੇ ਜਿੱਤੇ ਦੋ ਤਗਮੇ

ਰਾਜਪੁਰਾ, 26 ਨਵੰਬਰ – ਖੇਡਾਂ ਵਤਨ ਪੰਜਾਬ ਦੀਆਂ 2026 ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਉੱਭਰਦੀ ਹੋਈ ਇਨਲਾਈਨ ਸਕੇਟਿੰਗ ਖਿਡਾਰਨ ਕਾਰਜਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਵੱਖ-ਵੱਖ ਰੇਸਾਂ ਵਿੱਚ ਦੋ ਤਮਗੇ ਜਿੱਤ ਕੇ ਆਪਣੇ ਮਾਪਿਆਂ, ਕੋਚ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕਾਰਜਨੀਤ ਕੌਰ ਨੇ 1000 ਮੀਟਰ ਰਿੰਕ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ (ਪਹਿਲਾ ਸਥਾਨ) ਅਤੇ 2000 ਮੀਟਰ ਰੋਡ ਰੇਸ ਵਿੱਚ ਚਾਂਦੀ ਦਾ ਤਮਗਾ (ਦੂਜਾ ਸਥਾਨ) ਹਾਸਲ ਕੀਤਾ।

ਇਹ ਪ੍ਰਾਪਤੀ ਕਾਰਜਨੀਤ ਦੀ ਲਗਾਤਾਰ ਮਿਹਨਤ, ਸਖ਼ਤ ਅਭਿਆਸ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਛੋਟੀ ਉਮਰ ਵਿੱਚ ਸਕੇਟਿੰਗ ਦੇ ਖੇਤਰ ਵਿੱਚ ਲਗਾਤਾਰ ਪ੍ਰਾਪਤੀਆਂ ਕਰ ਰਹੀ ਕਾਰਜਨੀਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਕਾਰਜਨੀਤ ਦੀ ਇਸ ਦੋਹਰੀ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਵਾਹਿਗੁਰੂ ਜੀ ਦੀ ਮਿਹਰ, ਮਾਪਿਆਂ ਦੇ ਸਹਿਯੋਗ ਅਤੇ ਕੋਚ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਨੂੰ ਦਿੱਤਾ।

Share this content:

Post Comment