ਗਠਜੋੜ ਸੀਟ ਵੰਡ ਫਾਰਮੂਲਾ 75-42! ਪਟਿਆਲਾ ਹਲਕੇ ਦੀ ਸੀਟ ਵੰਡ ਵੀ ਤੈਅ?
ਚੰਡੀਗੜ੍ਹ, 24 ਨਵੰਬਰ – ਪੰਜਾਬ ਦੀ ਸਿਆਸਤ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਨੂੰ ਲੈ ਕੇ ਵੱਡਾ ਸਿਆਸੀ ਐਲਾਨ ਹੋਣ ਜਾ ਰਿਹਾ ਹੈ। ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਫਾਰਮੂਲਾ 75-42 ਤੈਅ ਹੋਣ ਦੀ ਜਾਣਕਾਰੀ ਸਿਆਸੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਇਸ ਫਾਰਮੂਲੇ ਤਹਿਤ ਸ਼੍ਰੋਮਣੀ ਅਕਾਲੀ ਦਲ 75 ਅਤੇ ਭਾਜਪਾ 42 ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ। ਗਠਜੋੜ ਦੇ ਰਸਮੀ ਐਲਾਨ ਲਈ ਹੋਣ ਵਾਲੀ ਸਾਂਝੀ ਪ੍ਰੈੱਸ ਕਾਨਫਰੰਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ, ਭਾਜਪਾ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਸਮੇਤ ਹੋਰ ਆਗੂ ਵੀ ਸ਼ਾਮਿਲ ਹੋ ਰਹੇ ਹਨ।
ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਨੂੰ ਲੈ ਕੇ ਵੀ ਸੂਤਰਾਂ ਮੁਤਾਬਕ ਵੰਡ ਤੈਅ ਹੈ। ਡੇਰਾਬੱਸੀ ਹਲਕਾ ਅਕਾਲੀ ਦਲ ਦੇ ਹਿੱਸੇ ਰਹੇਗਾ, ਜਦਕਿ ਰਾਜਪੁਰਾ ਅਤੇ ਪਟਿਆਲਾ ਸ਼ਹਿਰੀ ਹਲਕਿਆਂ ਤੋਂ ਭਾਜਪਾ ਚੋਣ ਲੜੇਗੀ। ਇਹ ਗਠਜੋੜ ਪੰਜਾਬ ਦੀ ਸਿਆਸਤ ’ਚ ਨਵੇਂ ਸਮੀਕਰਨ ਖੜ੍ਹੇ ਕਰਨ ਦੇ ਨਾਲ-ਨਾਲ 2027 ਦੀ ਚੋਣ ਜੰਗ ਲਈ ਦੋਵਾਂ ਪਾਰਟੀਆਂ ਦੀ ਰਣਨੀਤੀ ਦਾ ਅਹਿਮ ਆਧਾਰ ਬਣ ਸਕਦਾ ਹੈ। ਇਹ ਖ਼ਬਰ ਸੀਟਾਂ ਦੀ ਵੰਡ ਸਬੰਧੀ ਸਾਹਮਣੇ ਆ ਰਹੇ ਸੂਤਰਾਂ ਦੇ ਦਾਅਵਿਆਂ ’ਤੇ ਆਧਾਰਿਤ ਹੈ। ਰਸਮੀ ਐਲਾਨ ਤੋਂ ਬਾਅਦ ਅੰਕੜਿਆਂ ਦੀ ਪੁਸ਼ਟੀ ਹੋਵੇਗੀ। ਖ਼ਬਰ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਹੁਣ ਤੱਕ ਦਾ ਸਾਰਾ ਹਾਲ-ਏ- ਇਲਮ “ਈ-ਮਿਸ਼ਨ ਪੰਜਾਬੀ” ਨੇ ਆਪਣੇ ਸਨਿਮਰ ਪਾਠਕਾਂ/ਦਰਸ਼ਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
Share this content:



Post Comment