ਕੈਮਿਸਟਾਂ ਨੇ ਵਾਪਸ ਭੇਜਿਆ ਸਟਾਕ, ਮਰੀਜ਼ ਹੋ ਰਹੇ ਖੱਜਲ
ਮਾਨਸਾ, 23 ਨਵੰਬਰ – ਪਿਛਲੇ ਮਹੀਨਿਆਂ ਵਿੱਚ ਮਾਨਸਾ ਵਿਖੇ ਇਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦਾ ਕਤਲ ਇੱਕ ਕੈਮਿਸਟ ਦੁਕਾਨਦਾਰ ਵੱਲੋਂ ਗੋਲੀ ਮਾਰ ਕਰ ਕਰ ਦਿਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਤੇ ਪੁਲਿਸ ਨੇ ਕਈ ਕਾਰਵਾਈਆਂ ਕੀਤੀਆਂ ਅਤੇ ਸਖਤੀ ਦਿਖਾਈ। ਇਸ ਤੋਂ ਬਾਅਦ ਹੁਣ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਨੇ ਕਈ ਨਿਊਰੋ ਨਾਲ ਜੁੜਿਆ ਦਵਾਈਆਂ ਦਾ ਸਟੋਕ ਆਪਣੀਆਂ ਦੁਕਾਨਾਂ ਦੇ ਵਿੱਚ ਰੱਖਣਾ ਬੰਦ ਕਰ ਦਿੱਤਾ, ਜਿਸ ਨਾਲ ਮਾਨਸਿਕ ਰੋਗਾਂ ਦੇ ਮਰੀਜ਼ ਨਿਊਰੋਪੈਥੀ ਦੇ ਮਰੀਜ਼ ਅਤੇ ਰੀਡ ਦੀ ਹੱਡੀ ਵਰਗੀ ਬਿਮਾਰੀ ਦੇ ਨਾਲ ਜੂਝ ਰਹੇ ਕਈ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।
ਮੈਡੀਕਲ ਸਟੋਰਾਂ ‘ਤੇ ਪਰੀ ਗੇਮਬਲਿਨ, ਦਿਮਾਗੀ ਦਵਾਈ ਹੈਬਿਟ-ਫਾਰਮਿੰਗ, ਦਵਾਈਆਂ ਨਹੀਂ ਮਿਲ ਰਹੀਆਂ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਭਰ ਦੇ ਕੈਮਿਸਟਾਂ ਨੇ ਇਨ੍ਹਾਂ ਦਵਾਈਆਂ ਦਾ ਸਟੋਕ ਰੱਖਣਾ ਬੰਦ ਕਰ ਦਿੱਤਾ ਹੈ। ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਤੋਂ ਬਾਅਦ ਪੁਲਸੀਆ ਕਾਰਵਾਈ ਲਗਾਤਾਰ ਮੈਡੀਕਲ ਸਟੋਰਾਂ ਤੇ ਹੋ ਰਹੀ ਹੈ, ਜਿਸ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਦਾ ਆਖਣਾ ਹੈ ਕਿ ਲਗਾਤਾਰ ਦਵਾਈਆਂ ਦੀ ਦੁਕਾਨਾਂ ਤੇ ਪੁਲਿਸ ਜਾਂ ਕਾਰਵਾਈ ਹੋ ਰਹੀ ਹੈ ਇਸੇ ਕਰਕੇ ਇਹਨਾਂ ਦਵਾਈਆਂ ਦਾ ਸਟੋਕ ਰੱਖਣਾ ਬਿਲਕੁਲ ਬੰਦ ਕਰਤਾ।
Share this content:



Post Comment