Loading Now

ਵਿਸ਼ਵ ਪ੍ਰਸਿੱਧ ਚਿੱਤਰਕਾਰ ਸ੍ਰ.ਸੋਭਾ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਚਿੱਤਰਕਲਾ ਮੁਕਾਬਲਾ ਕਰਵਾਇਆ

ਵਿਸ਼ਵ ਪ੍ਰਸਿੱਧ ਚਿੱਤਰਕਾਰ ਸ੍ਰ.ਸੋਭਾ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਚਿੱਤਰਕਲਾ ਮੁਕਾਬਲਾ ਕਰਵਾਇਆ

ਬਠਿੰਡਾ,21 ਨਵੰਬਰ (ਏ.ਡੀ.ਪੀ ਨਿਊਜ਼) – ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਵੱਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ੍ਰ.ਸੋਭਾ ਸਿੰਘ ਜੀ ਦੀ 125 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 14ਵਾਂ ਅੰਤਰ ਸਕੂਲ ਅਤੇ ਅੰਤਰ ਕਾਲਜ ਚਿੱਤਰਕਲਾ ਮੁਕਾਬਲਾ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬਿ੍ਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਕਰਵਾਇਆ ਗਿਆ । ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲੇ ਗਰੁੱਪ-ਏ , ਗਰੁੱਪ-ਬੀ, ਅਤੇ ਗਰੁੱਪ-ਸੀ ਦੇ ਵਿਦਿਆਰਥੀਆਂ ਦਰਮਿਆਨ ਕਰਵਾਏ ਗਏ। ਸਮਾਗਮ ਵਿੱਚ ਪ੍ਰਧਾਨਗੀ ਮੰਡਲ ‘ਚ ਮੁੱਖ ਮਹਿਮਾਨ ਸਰਦਾਰ ਹਰਦੀਪ ਸਿੰਘ ਸਰਾਂ ਐਡਵੋਕੇਟ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਅਤੇ ਸ਼ੋਭਾ ਸਿੰਘ ਆਰਟ ਗੈਲਰੀ ਅੰਧਰੇਟਾ (ਹਿਮਾਚਲ) ਦੇ ਜੁਆਇੰਟ ਸਕੱਤਰ ਸ਼ਵਿੰਦਰ ਸਿੰਘ ਕੋਚਰ, ਸਭਾ ਪ੍ਰਧਾਨ ਸੁਖਦਰਸ਼ਨ ਗਰਗ, ਲੇਖਕ ਅਜਮੇਰ ਦੀਵਾਨਾ ਅਤੇ ਜੀਤ ਸਿੰਘ ਚਹਿਲ ਸ਼ਾਮਿਲ ਹੋਏ।

ਇਹਨਾਂ ਮੁਕਾਬਲਿਆਂ ਦੇ ਗਰੁੱਪ-ਏ ‘ਚੋਂ ਪਹਿਲਾਂ ਸਥਾਨ ਅੰਜਲੀ (ਲਾਲਾ ਕਸਤੂਰੀ ਲਾਲ ਵਿੱਦਿਆ ਮੰਦਰ, ਸਕੂਲ ਰਾਮਪੁਰਾ), ਦੂਜਾ ਸਥਾਨ ਇਸ਼ਾਨਾ (ਲਿਟਲ ਫਲਾਵਰ ਪਬਲਿਕ ਸਕੂਲ, ਬਠਿੰਡਾ) ਅਤੇ ਤੀਸਰਾ ਸਥਾਨ ਗੁਰਪ੍ਰੀਤ ਸਿੰਘ (ਲਾਲ ਕਸਤੂਰੀ ਲਾਲ ਵਿਦਿਆ ਮੰਦਰ ਸਕੂਲ, ਰਾਮਪੁਰਾ) ਨੇ ਹਾਸਲ ਕੀਤਾ।ਗਰੁੱਪ-ਬੀ ‘ਚੋਂ ਪਹਿਲਾ ਸਥਾਨ ਲਖਵੀਰ ਸਿੰਘ (ਸਰਕਾਰੀ ਹਾਈ ਸਕੂਲ, ਡਿੱਖ), ਦੂਜਾ ਸਥਾਨ ਸਾਰਾਂਸ਼ ਸ਼ਰਮਾਂ (ਸੇਂਟ ਜੇਵੀਅਰ ਸਕੂਲ, ਰਾਮਪੁਰਾ) , ਤੀਸਰਾ ਸਥਾਨ ਹਿਮਾਨੀ ਅਰੌੜਾ (ਸੇਂਟ ਜੇਵੀਅਰ ਸਕੂਲ, ਰਾਮਪੁਰਾ )ਨੇ ਹਾਸਲ ਕੀਤਾ। ਗਰੁੱਪ-ਸੀ ‘ਚੋਂ ਪਹਿਲਾ ਸਥਾਨ ਰਿਪਨਪ੍ਰੀਤ ਕੌਰ (ਸੇਂਟ ਜੇਵੀਅਰ ਸਕੂਲ, ਰਾਮਪੁਰਾ), ਦੂਜਾ ਸਥਾਨ ਮਹਿਕਪ੍ਰੀਤ ਕੌਰ (ਗੁਰੂ ਰਾਮ ਦਾਸ ਪਬਲਿਕ ਸਕੂਲ, ਲਹਿਰਾ ਮੁਹੱਬਤ) ਅਤੇ ਤੀਸਰਾ ਸਥਾਨ ਖੁਸ਼ਬੂ ਕੁਮਾਰੀ (ਗੁਰੂ ਰਾਮ ਦਾਸ ਪਬਲਿਕ ਸਕੂਲ,ਲਹਿਰਾ ਮੁਹੱਬਤ) ਨੇ ਹਾਸਲ ਕੀਤਾ ।

WhatsApp-Image-2026-11-21-at-11.52.29 ਵਿਸ਼ਵ ਪ੍ਰਸਿੱਧ ਚਿੱਤਰਕਾਰ ਸ੍ਰ.ਸੋਭਾ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਚਿੱਤਰਕਲਾ ਮੁਕਾਬਲਾ ਕਰਵਾਇਆ

ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਤਿੰਨਾਂ ਗਰੁੱਪ ਦੇ 10 -10 ਵਿਦਿਆਰਥੀਆਂ ਹੌਂਸਲਾ ਵਧਾਊ ਨਕਦ ਇਨਾਮ ਰਾਸ਼ੀ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐਡਵੋਕੇਟ ਹਰਦੀਪ ਸਿੰਘ ਸਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਵਿੱਚ ਅਜਿਹੀ ਲਾਇਬਰੇਰੀ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਜੋ ਇਲਾਕੇ ਦੇ ਲੋਕਾਂ ਲਈ ਗਿਆਨ ਦੇ ਪ੍ਰਚਾਰ/ਪ੍ਰਸਾਰ ਕੇਂਦਰ ਵਜੋਂ ਕੰਮ ਕਰਦੀ ਹੈ। ਉਹਨਾਂ ਨੇ ਇਸ ਗੱਲੋਂ ਵੀ ਖੁਸ਼ੀ ਪ੍ਰਗਟ ਕੀਤੀ ਕਿ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਇਸ ਖੇਤਰ ਦੇ ਲੋਕਾਂ ਲਈ ਖਾਸ ਕਰਕੇ ਅਜੋਕੇ ਯੁਗ, ਸਮੇਂ ਅਤੇ ਸਮਾਜ ਦੇ ਅਸਲ ਵਾਰਸ ਵਿਦਿਆਰਥੀਆਂ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ।

ਇਸ ਮੌਕੇ ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਨੇ ਸ਼ੋਭਾ ਸਿੰਘ ਜੀ ਦੇ ਜੀਵਨ ਅਤੇ ਕਲਾ ਬਾਰੇ ਵਿਚਾਰ ਰੱਖੇ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਸਟੇਟ ਅਵਾਰਡੀ ਚਿੱਤਰਕਾਰ (ਪੰਜਾਬ ਸਰਕਾਰ) ਅਮਰਜੀਤ ਸਿੰਘ ਪੇਂਟਰ ਬਠਿੰਡਾ, ਸਟੇਟ ਅਵਾਰਡੀ ਕਲਾ ਅਧਿਆਪਕ ਸੁਰਿੰਦਰ ਸਿੰਘ ਅਤੇ ਮਾ. ਗੁਰਵਿੰਦਰ ਸਿੰਘ ਸਿੱਧੂ ਵੱਲੋਂ ਨਿਭਾਈ ਗਈ।ਇਸ ਮੌਕੇ ਸਟੇਜ ਸੰਚਾਲਕ ਜ. ਸਕੱਤਰ ਮਾ. ਜਗਨ ਨਾਥ, ਵਿੱਤ ਸਕੱਤਰ ਹਰਜਿੰਦਰ ਕੌਰ , ਪ੍ਰੈਸ ਸਕੱਤਰ ਕੁਲਦੀਪ ਮਤਵਾਲਾ, ਮੀਤ ਪ੍ਰਧਾਨ ਸੱਤਪਾਲ ਸਿੰਘ ਗਿੱਲ, ਪ੍ਰਚਾਰ ਸਕੱਤਰ ਗੁਰਤੇਜ ਸਿੰਘ, ਮਾ. ਹਰਿੰਦਰ ਕੁਮਾਰ, ਕੰਪਿਊਟਰ ਅਧਿਆਪਕਾ ਗੁਰਪ੍ਰੀਤ ਕੌਰ , ਅੰਕੁਸ਼, ਸਰਪੰਚ ਸੁਖਜਿੰਦਰ ਸਿੰਘ ਰੋਮਾਣਾ, ਸਰਪੰਚ ਬਲਰਾਜ ਸਿੰਘ ਚਹਿਲ, ਕ੍ਰਿਸਟਲ ਸਿੰਘ, ਗੁਰਮੇਲ ਸਿੰਘ ਮੇਲਾ, ਦੀਪਕ ਬਠਿੰਡਾ, ਮਾ. ਨਿਰਭੈ ਸਿੰਘ, ਬਿੰਦਰ ਕੁਮਾਰ, ਨਿਰਮਲ ਸਿੰਘ ਮੈਡਮ ਸੋਨੀਆ, ਮੈਡਮ ਕਰਮਜੀਤ ਕੌਰ,ਸਮਾਜ ਸੇਵਕ ਲਾਲ ਚੰਦ ਸਿੰਘ,ਮੈਡਮ ਨਿਰਮਲਜੀਤ ਕੌਰ ਤੋਂ ਇਲਾਵਾ ਕਲਾ, ਸਿੱਖਿਆ, ਸਹਿਤ/ ਸੱਭਿਆਚਾਰ ਅਤੇ ਸਮਾਜ ਸੇਵਾ ਆਦਿ ਖੇਤਰਾਂ ਨਾਲ ਸੰਬੰਧਤ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜਰ ਸਨ।

Share this content:

Post Comment