ਹਰਕੀਰਤ ਸਿੰਘ ਬਰੈਂਪਟਨ ਦੇ ਮੁੜ ਬਣੇ ਡਿਪਟੀ ਮੇਅਰ
ਵੈਨਕੂਵਰ, 19 ਨਵੰਬਰ- ਬਰੈਪਟਨ ਦੇ ਵਾਰਡ 9 -10 ਤੋਂ ਕੌਂਸਲਰ ਦੀ ਚੋਣ ਜਿੱਤਣ ਵਾਲੇ ਹਰਕੀਰਤ ਸਿੰਘ ਨੂੰ ਬਰੈਂਪਟਨ ਦਾ ਡਿਪਟੀ ਮੇਅਰ ਥਾਪਿਆ ਗਿਆ ਹੈ। ਮੇਅਰ ਪੈਟਰਿਕ ਬਰਾਉਨ ਨੇ ਉਸਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਜਿਵੇਂ ਹਰਕੀਰਤ ਸਿੰਘ ਵਲੋਂ ਪਿਛਲੀ ਟਰਮ (2022-26) ਵਿੱਚ ਆਪਣੇ ਵਾਰਡ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਉਥੋਂ ਦੇ ਵੋਟਰਾਂ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਅ ਕੇ ਹਾਊਸ ਵਿੱਚ ਭੇਜਿਆ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਧਿਆਨ ’ਚ ਰੱਖਦਿਆਂ ਮੁੜ ਇਹ ਨਿਯੁਕਤੀ ਕੀਤੀ ਗਈ ਹੈ।
ਹਰਕੀਰਤ ਸਿੰਘ ਮੇਅਰ ਦੀ ਗੈਰਹਾਜਰੀ ਮੌਕੇ ਹਾਊਸ ਦੀ ਪ੍ਰਧਾਨਗੀ ਕਰਨ ਦੇ ਨਾਲ ਨਾਲ ਮੇਅਰ ਨੂੰ ਸ਼ਹਿਰ ਦੇ ਵਿਕਾਸ ਦੀਆਂ ਨੀਤੀਆਂ ਬਣਾਉਣ ਵਿੱਚ ਯੋਗਦਾਨ ਪਾਉਣਗੇ। ਸਿਆਸੀ ਪਿੜ ’ਚ ਕੁੱਦਣ ਤੋਂ ਪਹਿਲਾਂ ਹਰਕੀਰਤ ਸਿੰਘ ਵਲੋਂ ਇਸੇ ਵਾਰਡ ਤੋਂ ਸਕੂਲ ਟਰੱਸਟੀ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਸੀ। ਉਸਤੋਂ ਪਹਿਲਾਂ ਉਹ ਟਰਾਂਟੋ ਖੇਤਰ ਦੇ ਦੋ ਕਾਲਜਾਂ ਵਿੱਚ ਪੜਾਉਂਦੇ ਰਹੇ ਹਨ।
Share this content:



Post Comment