Loading Now

Back Pain ਤੋਂ ਬਚਣ ਲਈ ਰੋਜ਼ ਇੰਨੇ ਮਿੰਟ ਦੀ Walk ਹੈ ਜ਼ਰੂਰੀ

Back Pain ਤੋਂ ਬਚਣ ਲਈ ਰੋਜ਼ ਇੰਨੇ ਮਿੰਟ ਦੀ Walk ਹੈ ਜ਼ਰੂਰੀ

ਨਵੀਂ ਦਿੱਲੀ, 21 ਜੁਲਾਈ – ਅੱਜ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ‘ਚ ਸਾਡੇ ਵਿਚੋਂ ਕਈ ਲੋਕ ਘੰਟਿਆਂਬੱਧੀ ਕੁਰਸੀ ‘ਤੇ ਬੈਠੇ ਰਹਿੰਦੇ ਹਨ – ਦਫਤਰ ‘ਚ, ਕੰਪਿਊਟਰ ਸਾਹਮਣੇ ਜਾਂ ਫਿਰ ਮੋਬਾਈਲ ਦੀ ਸਕ੍ਰੀਨ ‘ਤੇ ਝੁਕੇ ਹੋਏ। ਇਸ ਜੀਵਨਸ਼ੈਲੀ ਦਾ ਇਕ ਆਮ ਤੇ ਦਰਦਨਾਕ ਨਤੀਜਾ ਹੈ – Back Pain। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਪੈਦਲ ਚੱਲਣ ਦੀ ਇਕ ਆਦਤ ਤੁਹਾਨੂੰ ਇਸ ਸਮੱਸਿਆ ਤੋਂ ਬਚਾ ਸਕਦੀ ਹੈ? ਹਾਂ, ਹਾਲ ਹੀ ‘ਚ ਇਕ ਅਧਿਐਨ ‘ਚ ਇਹ ਖੁਲਾਸਾ ਹੋਇਆ ਹੈ ਕਿ ਜੇ ਤੁਸੀਂ ਹਰ ਦਿਨ ਇਕ ਨਿਯਮਤ ਸਮੇਂ ਤਕ ਚੱਲਦੇ ਹੋ ਤਾਂ ਪਿੱਠ ਦਰਦ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ।

ਕਿੰਨੀ ਵਾਕ ਹੈ ਜ਼ਰੂਰੀ ?

ਇਸ ਅਧਿਐਨ ਅਨੁਸਾਰ, ਜੇ ਕੋਈ ਵਿਅਕਤੀ ਰੋਜ਼ਾਨਾ ਔਸਤ 78 ਮਿੰਟ ਜਾਂ ਇਸ ਤੋਂ ਵੱਧ ਪੈਦਲ ਚੱਲਦਾ ਹੈ ਤਾਂ ਉਸਦੇ ਲੱਕ ਦਰਦ ਦਾ ਖ਼ਤਰਾ 13 ਪ੍ਰਤੀਸ਼ਤ ਤਕ ਘਟ ਜਾਂਦਾ ਹੈ। ਅਤੇ ਜੇ ਉਹ ਵਿਅਕਤੀ ਹਰ ਦਿਨ 100 ਮਿੰਟ ਤੋਂ ਵੱਧ ਚੱਲਦਾ ਹੈ ਤਾਂ ਇਹ ਖ਼ਤਰਾ 23 ਫੀਸਦ ਤਕ ਘਟ ਜਾਂਦਾ ਹੈ।

ਕਿਵੇਂ ਹੋਇਆ ਇਹ ਅਧਿਐਨ?

ਇਸ ਅਧਿਐਨ ‘ਚ ਨਾਰਵੇ ਦੇ 11,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਉਮਰ 20 ਸਾਲ ਜਾਂ ਇਸ ਤੋਂ ਉੱਪਰ ਸੀ। ਸਾਰੇ ਭਾਈਵਾਲਾਂ ਨੂੰ ਖਾਸ ਟੂਲਜ਼ ਪਹਿਨਾਏ ਗਏ ਜੋ ਉਨ੍ਹਾਂ ਦੀ ਚੱਲਣ ਦੀ ਆਦਤ ਤੇ ਰਫ਼ਤਾਰ ਨੂੰ ਰਿਕਾਰਡ ਕਰਦੇ ਸਨ। ਇਨ੍ਹਾਂ ਲੋਕਾਂ ਦੀ ਰੋਜ਼ਾਨਾ ਦੀ ਫਿਜ਼ੀਕਲ ਐਕਟਿਵਿਟੀ ਨੂੰ ਲੰਬੇ ਸਮੇਂ ਤਕ ਟ੍ਰੈਕ ਕੀਤਾ ਗਿਆ। ਇਸ ਤੋਂ ਬਾਅਦ ਦੇਖਿਆ ਗਿਆ ਕਿ ਕਿਨ੍ਹਾਂ ਲੋਕਾਂ ਨੂੰ ਤਿੰਨ ਮਹੀਨੇ ਤੋਂ ਵੱਧ ਸਮੇਂ ਤਕ ਲੱਕ ‘ਚ ਲਗਾਤਾਰ ਦਰਦ ਰਿਹਾ, ਇਹੀ ਮੰਨਿਆ ਗਿਆ ਕਿ ਉਨ੍ਹਾਂ ਨੂੰ “ਕ੍ਰੋਨਿਕ ਲੋਅਰ ਬੈਕ ਪੇਨ” ਹੈ।

ਜ਼ਰੂਰੀ ਹੈ “ਸਮਾਂ”, ਨਾ ਕਿ ਤੇਜ਼ ਰਫ਼ਤਾਰ

ਖੋਜੀਆਂ ਨੇ ਇਹ ਵੀ ਦੱਸਿਆ ਕਿ ਪੈਦਲ ਚੱਲਣ ਸਮੇਂ ਕਿੰਨੀ ਤੇਜ਼ੀ ਨਾਲ ਚੱਲ ਰਹੇ ਹੋ, ਇਸ ਦੀ ਤੁਲਨਾ ‘ਚ ਕਿੰਨੀ ਦੇਰ ਚੱਲਦੇ ਹੋ, ਇਹ ਜ਼ਿਆਦਾ ਮਹੱਤਵਪੂਰਨ ਹੈ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਆਰਾਮ ਨਾਲ ਵੀ ਰੋਜ਼ਾਨਾ 1 ਤੋਂ 1.5 ਘੰਟਾ ਚੱਲਦੇ ਹੋ ਤਾਂ ਵੀ ਇਸ ਦਾ ਫਾਇਦਾ ਮਿਲੇਗਾ।

‘ਡੈਡ ਬਟ ਸਿੰਡਰੋਮ’ ਹੈ ਦਫਤਰੀ ਮੁਲਾਜ਼ਮਾਂ ਦੀ ਨਵੀਂ ਪਰੇਸ਼ਾਨੀ

ਅੱਜਕੱਲ੍ਹ ਖਾਸ ਕਰਕੇ ਦਫਤਰ ‘ਚ ਕੰਮ ਕਰਨ ਵਾਲੇ ਲੋਕ, ਜੋ ਦਿਨ ਭਰ ਕੰਪਿਊਟਰ ਸਾਹਮਣੇ ਬੈਠੇ ਰਹਿੰਦੇ ਹਨ, “ਲੋਅਰ ਬੈਕ ਪੇਨ” ਜਾਂ ਲੱਕ ਦਰਦ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਸਰੀਰ ਦੇ ਕੁਝ ਖਾਸ ਹਿੱਸਿਆਂ ਦੀਆਂ ਮਾਸਪੇਸ਼ੀਆਂ – ਜਿਵੇਂ ਕਿ ਗਲੂਟੀਅਸ ਮੀਡੀਅਸ – ਨਿਰਾਸ਼ ਹੋ ਜਾਂਦੀਆਂ ਹਨ। ਇਸਨੂੰ ਆਮ ਤੌਰ ‘ਤੇ “ਡੈਡ ਬਟ ਸਿੰਡਰੋਮ” ਕਿਹਾ ਜਾਂਦਾ ਹੈ। ਜਦੋਂ ਇਹ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਤਾਂ ਸਰੀਰ ਦਾ ਸਾਰਾ ਭਾਰ ਲੱਕ ਤੇ ਗੋਡਿਆਂ ‘ਤੇ ਪੈਂਦਾ ਹੈ, ਜਿਸ ਨਾਲ ਲਗਾਤਾਰ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਭਾਰਤ ‘ਚ ਸਥਿਤੀ ਹੋਰ ਗੰਭੀਰ

2022 ਦੇ ਇਕ ਅਧਿਐਨ ਅਨੁਸਾਰ, ਭਾਰਤ ‘ਚ ਲੱਕ ਦਰਦ ਦੀ ਸਮੱਸਿਆ ਆਲਮੀ ਔਸਤ ਤੋਂ ਵੀ ਜ਼ਿਆਦਾ ਪਾਈ ਗਈ। ਖਾਸ ਕਰਕੇ ਪਿੰਡਾਂ ‘ਚ ਔਰਤਾਂ ਤੇ ਮਜ਼ਦੂਰੀ ਜਾਂ ਖੜ੍ਹੇ ਰਹਿਣ ਵਾਲੇ ਕੰਮ ਕਰਨ ਵਾਲਿਆਂ ‘ਚ ਇਹ ਪਰੇਸ਼ਾਨੀ ਜ਼ਿਆਦਾ ਦੇਖੀ ਗਈ ਹੈ।

ਕੀ ਕਰਨਾ ਚਾਹੀਦਾ ਹੈ?

– ਰੋਜ਼ਾਨਾ ਘੱਟੋ-ਘੱਟ 80 ਤੋਂ 100 ਮਿੰਟ ਪੈਦਲ ਚੱਲਣ ਦੀ ਆਦਤ ਬਣਾਓ

– ਲਗਾਤਾਰ ਬੈਠੇ ਰਹਿਣ ਤੋਂ ਬਚੋ, ਹਰ ਘੰਟੇ ‘ਚ 5 ਮਿੰਟ ਟਹਿਲੋ

– ਦਫਤਰ ‘ਚ ਬੈਠਣ ਦਾ ਤਰੀਕਾ ਸੁਧਾਰੋ ਤੇ ਲੱਕ ਨੂੰ ਸਿੱਧਾ ਰੱਖੋ

– ਸਕ੍ਰੀਨ ਟਾਈਮ ਨੂੰ ਸੀਮਤ ਕਰੋ

– ਨਿਯਮਤ ਸਟ੍ਰੈਚਿੰਗ ਤੇ ਐਕਸਰਸਾਈਜ਼ ਵੀ ਲੱਕ ਲਈ ਫਾਇਦੈਮੰਦ ਹਨ

Share this content:

Post Comment