Loading Now

ਹਲਕਾ ਦੱਖਣੀ ਤੋਂ ਬਾਵਾ ਦੀ ਅਗਵਾਈ ਵਿੱਚ ਹਰ ਵਾਰਡ ਤੋਂ ਕਾਂਗਰਸੀ ਵਰਕਰ ਸੰਗਰੂਰ ਲਈ ਰਵਾਨਾ ਹੋਏ

ਹਲਕਾ ਦੱਖਣੀ ਤੋਂ ਬਾਵਾ ਦੀ ਅਗਵਾਈ ਵਿੱਚ ਹਰ ਵਾਰਡ ਤੋਂ ਕਾਂਗਰਸੀ ਵਰਕਰ ਸੰਗਰੂਰ ਲਈ ਰਵਾਨਾ ਹੋਏ

*ਸਚਿਨ ਪਾਇਲਟ ਨੇ ਪੰਜਾਬ ਦੀ ਕਾਂਗਰਸ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਕੀਤਾ- ਬਾਵਾ
ਲੁਧਿਆਣਾ, 5 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਵਿਧਾਨ ਸਭਾ ਹਲਕਾ ਦੱਖਣੀ ਤੋਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਦੀ ਅਗਵਾਈ ਹੇਠ ਹਰ ਵਾਰਡ ਤੋਂ ਕਾਂਗਰਸੀ ਵਰਕਰਾਂ ਦਾ ਜੱਥਾ ਸੰਗਰੂਰ ਲਈ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਰਵਾਨਾ ਹੋਇਆ। ਇਹ ਜੱਥਾ ਵਰਿੰਦਰ ਭੱਲਾ ਪ੍ਰਧਾਨ ਜਿਲ੍ਹਾ ਕਾਂਗਰਸ ਓ.ਬੀ.ਸੀ ਦੇ ਦਫਤਰ ਤੋਂ ਬੇਗੋਆਣਾ ਰੋਡ ਤੋਂ ਰਵਾਨਾ ਹੋਇਆ। ਇਸ ਸਮੇਂ ਮੁੱਖ ਤੌਰ ‘ਤੇ ਗੁਰਨਾਮ ਸਿੰਘ ਕਲੇਰ, ਮੋਹਨ ਸਿੰਘ ਸੂਬੇਦਾਰ, ਡਾ. ਰਣਬੀਰ ਸਿੰਘ ਸੇਖੋਂ, ਸਮਾਜਸੇਵੀ ਪਰਮਜੀਤ ਸਿੰਘ ਸੈਣੀ ਹਾਜ਼ਰ ਸਨ ਜਦ ਕਿ ਕਾਫਲੇ ਵਿੱਚ ਮਨਜੀਤ ਸਿੰਘ ਹੰਸਪਾਲ ਪ੍ਰਧਾਨ ਪੀ.ਪੀ.ਸੀ.ਸੀ (ਓ.ਬੀ.ਸੀ) ਵਿਸ਼ੇਸ਼ ਤੌਰ ‘ਤੇ ਬਟਾਲੇ ਤੋਂ ਸ਼ਾਮਿਲ ਹੋਏ। ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਅਤੇ ਚਿਹਰਿਆਂ ‘ਤੇ ਮੁਸਕਰਾਹਟ ਰਾਹੁਲ ਗਾਂਧੀ ਨੂੰ ਨੇੜੇ ਤੋਂ ਦੇਖਣ ਲਈ ਉਤਾਵਲੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਬਰਬਾਦੀ ਦੀ ਜਿੰਮੇਵਾਰ ‘ਆਪ’ ਪਾਰਟੀ ਦੀ ਸਰਕਾਰ ਹੈ।
ਜਿਸਨੇ ਮਹਾਨ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ, ਮਹਾਂਪੁਰਸ਼ਾਂ ਦੀ ਧਰਤੀ ਨੂੰ ਨਸ਼ੇ ਨਾਲ ਕਲੰਕਿਤ ਕੀਤਾ ਹੈ। ਬਾਵਾ ਅਤੇ ਹੰਸਪਾਲ ਨੇ ਕਿਹਾ ਕਿ ਪੰਜਾਬ ਵਿੱਚ 40% ਵੋਟ ਓ.ਬੀ.ਸੀ ਦੀ ਹੈ ਅਤੇ 71 ਜਾਤੀਆਂ ਹਨ ਪਰ ਸਾਡੇ ਲੋਕਾਂ ਨੂੰ ਕਿਸੇ ਹੋਰ ਪਾਰਟੀ ਨੇ ਬਣਦਾ ਹੱਕ ਨਹੀਂ ਦਿੱਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਓ.ਬੀ.ਸੀ ਨੂੰ ਆਬਾਦੀ ਦੇ ਆਧਾਰ ‘ਤੇ ਟਿਕਟਾਂ ਦੇਣ ਦਾ ਵਾਅਦਾ ਕਰ ਚੁੱਕੇ ਹਨ। ਲੋੜ ਹੈ ਅਸੀਂ ਵੀ ਸੜਕਾਂ ‘ਤੇ ਉਤਰ ਕੇ ਵੋਟ ਚੋਰੀ ਖਿਲਾਫ ਰਾਹੁਲ ਗਾਂਧੀ ਦਾ ਸਾਥ ਦਈਏ। ਉਨ੍ਹਾਂ ਸਚਿਨ ਪਾਇਲਟ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਸਮੇਂ ਵਿਧੀ ਚੰਦ ਰਾਣਾ, ਬੀਬੀ ਮਨਜੀਤ ਕੌਰ, ਮਮਤਾ ਰਾਣੀ, ਮੰਗਤ ਸਿੰਘ ਨੀਲੋਂ, ਅਮਨ ਕੁਮਾਰ ਆਦਿ ਹਾਜ਼ਰ ਸਨ।

Share this content:

Post Comment