Loading Now

ਦੇਸ਼ ਵਿੱਚ ਜਨਗਣਨਾ ਲਈ ਸ਼ਡਿਊਲ ਜਾਰੀ

ਦੇਸ਼ ਵਿੱਚ ਜਨਗਣਨਾ ਲਈ ਸ਼ਡਿਊਲ ਜਾਰੀ

ਨਵੀਂ ਦਿੱਲੀ, 31 ਅਕਤੂਬਰ – ਜਨਗਣਨਾ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਚੋਣਾਂ ਵਾਲੇ ਸੂਬਿਆਂ ਅਤੇ ਬਰਫ਼ਬਾਰੀ ਵਾਲੇ ਇਲਾਕਿਆਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ 25 ਜਨਵਰੀ ਤੋਂ 28 ਫਰਵਰੀ 2027 ਤੱਕ ਜਨਗਣਨਾ ਕੀਤੀ ਜਾਵੇਗੀ। ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਜਨਗਣਨਾ ਲਈ ਹਵਾਲਾ ਮਿਤੀ (Reference Date) 1 ਮਾਰਚ 2027 ਨੂੰ ਰਾਤ 12 ਵਜੇ ਮੰਨੀ ਜਾਵੇਗੀ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੇ ਕੁਮਾਰ ਨਰਾਇਣ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 25 ਜਨਵਰੀ 2027 ਤੋਂ 28 ਫਰਵਰੀ 2027 ਤੱਕ ਜਨਗਣਨਾ ਕੀਤੀ ਜਾਵੇਗੀ। ਹਾਲਾਂਕਿ, ਇਸ ਤੈਅ ਸਮੇਂ ਦੌਰਾਨ ਮਨੀਪੁਰ (ਅਗਲੇ ਐਲਾਨ ਤੱਕ), ਗੋਆ, ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਲੱਦਾਖ ਸਮੇਤ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿੱਚ ਗਿਣਤੀ ਨਹੀਂ ਹੋਵੇਗੀ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਜਨਗਣਨਾ ਲਈ “ਰਿਵੀਜ਼ਨਲ ਰਾਊਂਡ” (ਸੋਧ ਗੇੜ) 1 ਮਾਰਚ 2027 ਤੋਂ 5 ਮਾਰਚ 2027 ਤੱਕ ਚੱਲੇਗਾ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ, 10 ਜਨਵਰੀ 2027 ਤੋਂ 24 ਜਨਵਰੀ 2027 ਤੱਕ ਲੋਕਾਂ ਕੋਲ ਔਨਲਾਈਨ ਖੁਦ ਆਪਣੀ ਜਾਣਕਾਰੀ ਦਰਜ ਕਰਨ ਦਾ ਵਿਕਲਪ ਵੀ ਮੌਜੂਦ ਹੋਵੇਗਾ।

Share this content:

Post Comment