ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
ਚੰਡੀਗੜ੍ਹ, 19 ਜੁਲਾਈ – ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਵੱਧ ਰਹੇ ਅਪਰਾਧ, ਨਸ਼ਿਆਂ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਜੇਲ੍ਹਾਂ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਪੰਜਾਬ ਪੁਲਿਸ ਦੇ 18 ਤਜਰਬੇਕਾਰ ਅਧਿਕਾਰੀਆਂ ਨੂੰ ਜੇਲ੍ਹ ਵਿਭਾਗ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਇੱਕ ਰੈਂਕ ਉੱਪਰ ਤਰੱਕੀ ਦੇ ਕੇ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਕੀ ਬਦਲਾਅ ਕੀਤੇ ਗਏ ਹਨ?
3 AIG ਰੈਂਕ ਦੇ ਅਧਿਕਾਰੀ ਹੁਣ DIG (ਜੇਲ੍ਹ) ਬਣ ਗਏ ਹਨ।
5 SP ਰੈਂਕ ਦੇ ਅਧਿਕਾਰੀਆਂ ਨੂੰ ਜੇਲ੍ਹ ਸੁਪਰਡੈਂਟ ਬਣਾਇਆ ਗਿਆ ਹੈ।
10 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ (ਜੇਲ੍ਹ ਗ੍ਰੇਡ-2) ਬਣਾਇਆ ਗਿਆ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਉੱਥੇ ਸਖ਼ਤ ਨਿਗਰਾਨੀ ਰੱਖੀ ਜਾ ਸਕੇ ਅਤੇ ਅਪਰਾਧੀਆਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਸਰਕਾਰ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਪਰਾਧ ਮੁਕਤ ਬਣਾਉਣਾ ਚਾਹੁੰਦੀ ਹੈ। ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਨਾਲ ਹੁਣ ਜੇਲ੍ਹਾਂ ਵਿੱਚ ਵਧੇਰੇ ਅਨੁਸ਼ਾਸਨ ਅਤੇ ਸਖ਼ਤੀ ਦਿਖਾਈ ਦੇਵੇਗੀ।
ਕਿਹੜੇ ਅਧਿਕਾਰੀ ਭੇਜੇ ਗਏ ਹਨ?
ਨਵੇਂ ਡੀਆਈਜੀ (ਜੇਲ੍ਹਾਂ):
ਮਨਮੋਹਨ ਕੁਮਾਰ (ਪੀਪੀਐਸ)
ਸਤਵੀਰ ਸਿੰਘ (ਪੀ.ਪੀ.ਐਸ.)
ਦਲਜੀਤ ਸਿੰਘ (ਪੀ.ਪੀ.ਐਸ.)
ਨਵੇਂ ਜੇਲ੍ਹ ਸੁਪਰਡੈਂਟ (SP ਰੈਂਕ ਤੋਂ):
ਅਜੈ ਰਾਜ ਸਿੰਘ
ਗਗਨੇਸ਼ ਕੁਮਾਰ
ਪ੍ਰਦੀਪ ਸਿੰਘ ਸੰਧੂ
ਮੁਖਤਿਆਰ ਰਾਏ
ਸਿਮਰਨਜੀਤ ਸਿੰਘ
ਨਵੇਂ ਡਿਪਟੀ ਸੁਪਰਡੈਂਟ (ਇੰਸਪੈਕਟਰ ਤੋਂ):
ਆਸ਼ਾ ਰਾਣੀ, ਕਮਲਜੀਤ ਸਿੰਘ ,ਗੁਰਪਿਆਰ ਸਿੰਘ ,ਅਮਨ , ਰਵੀ ਕੁਮਾਰ ,ਪ੍ਰੀਤਇੰਦਰ ਸਿੰਘ, ਗੁਰਿੰਦਰਪਾਲ ਸਿੰਘ ,ਸਿਮਰਨਪ੍ਰੀਤ ਕੌਰ ,ਮਨਜੀਤ ਕੌਰ ,ਜਗਦੇਵ ਸਿੰਘ
Share this content:



Post Comment