Loading Now

…ਤੇ ਜਦੋਂ ਬੋਲ ਪਈ ਇਮਾਨਦਾਰੀ

…ਤੇ ਜਦੋਂ ਬੋਲ ਪਈ ਇਮਾਨਦਾਰੀ

ਤਾਇਆ ਜੀ ਅਤੇ ਪਿਤਾ ਜੀ ਦੇ ਤੁਰ ਜਾਣ ਮਗਰੋਂ ਸਾਡੇ ਚਾਚਾ ਜੀ ਦਾ ਤੁਰ ਜਾਣਾ, ਸਾਡੇ ਸਿਰੋਂ ਪਹਿਲੀ ਪੀੜ੍ਹੀ ਦਾ ਸਾਇਆ ਖ਼ਤਮ ਹੋਣ ਵਾਲੀ ਗੱਲ ਹੋਈ ਹੈ। ਮੇਰੇ ਅਨਪੜ੍ਹ ਦਾਦਾ ਜੀ ਨੇ ਅਜ਼ਾਦੀ ਤੋਂ ਪਹਿਲਾਂ ਬੇਹੱਦ ਅਣਸੁਖਾਵੀਆਂ ਹਾਲਤਾਂ ’ਚ ਵੀ ਆਪਣੇ ਤਿੰਨਾਂ ਪੁੱਤਰਾਂ ਨੂੰ ਮੈਟ੍ਰਿਕ ਤੱਕ ਪੜ੍ਹਾਇਆ ਸੀ। ਤਾਇਆ ਜੀ ਭਾਰਤੀ ਰੇਲਵੇ, ਪਿਤਾ ਜੀ ਖ਼ੁਫ਼ੀਆ ਪੁਲਿਸ ’ਚ ਅਤੇ ਚਾਚਾ ਜੀ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ। ਸਕੂਲੀ ਪੜ੍ਹਾਈ ਦੇ ਨਾਲ-ਨਾਲ ਦਾਦਾ ਜੀ ਨੇ ਇਮਾਨਦਾਰੀ ਨਾਲ ਸਖ਼ਤ ਮਿਹਨਤ ਦਾ ਜਿਹੜਾ ਪਾਠ ਪੜ੍ਹਾਇਆ ਸੀ ਉਹ ਸਾਡੇ ਖ਼ਾਨਦਾਨ ਦਾ ਬੀਜ ਮੰਤਰ ਬਣਿਆ। ਉਨ੍ਹਾਂ ਦੇ ਤਿੰਨੇ ਪੁੱਤਰਾਂ ਦੇ ਨਾਲ-ਨਾਲ ਅਸੀਂ ਤੀਸਰੀ ਪੀੜ੍ਹੀ ਨੇ ਵੀ ਇਸ ’ਤੇ ਅਮਲ ਕਰਨ ਦੀ ਕੋਸ਼ਿਸ ਕੀਤੀ। ਚਾਚਾ ਜੀ ਕੈਪਟਨ ਰੈਂਕ ਤੋਂ ਰਿਟਾਇਰ ਹੋਣ ਉਪਰੰਤ ਆਖ਼ਰੀ ਪੋਸਟਿੰਗ ਵਾਲੇ ਸ਼ਹਿਰ ਲਖਨਉ ਵਿੱਚ ਹੀ ਪੱਕੇ ਤੌਰ ’ਤੇ ਵਸ ਗਏ ਸਨ। ਉਨ੍ਹਾਂ ਦੀ ਇਮਾਨਦਾਰੀ ਤੇ ਸਖ਼ਤ ਮਿਹਨਤ ਦੇ ਕਈ ਅਜਿਹੇ ਕਿੱਸੇ ਚੇਤੇ ਆ ਰਹੇ ਹਨ, ਜਿਹੜੇ ਮੇਰੇ ਲਈ ਸਾਰੀ ਉਮਰ ਰਾਹਦਸੇਰੇ ਬਣੇ ਰਹੇ। ਸਾਡੇ ਖ਼ਾਨਦਾਨ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਦਰਜ਼ਨਾਂ ਪਿੰਡਾਂ’ਚੋਂ ਮੈਂ ਪਹਿਲਾ ਲੜਕਾ ਸੀ, ਜਿਸਨੇ ਐੱਮਐਸਸੀ ਕੀਤੀ ਸੀ। ਚਾਚਾ ਜੀ ਹਮੇਸ਼ਾ ਇਹ ਕਹਿ ਕੇ ਮੈਨੂੰ ਹੋਰ ਉੱਚੀ ਪੜ੍ਹਾਈ ਕਰਨ ਲਈ ਪ੍ਰੇਰਦੇ ਰਹੇ, ‘ਬੇਟਾ ਪੈਸੇ ਦੀ ਫ਼ਿਕਰ ਨਹੀਂ ਕਰਨੀ, ਮੈਂ ਹਾਂ ਨਾ, ਮੈਂ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ।’ ਉਨ੍ਹਾਂ ਨੇ 1965 ਅਤੇ 1971 ਦੀਆਂ ਦੋਵੇਂ ਜੰਗਾਂ ’ਚ ਹਿੱਸਾ ਲਿਆ ਸੀ। ਉਨ੍ਹਾਂ ਨੂੰ ਆਪਣੀ ਡਿਉਟੀ ’ਤੇ ਵਿਲੱਖਣ ਕਾਰਗੁਜ਼ਾਰੀ ਲਈ ਰਾਸ਼ਟਰਪਤੀ ਵਲੋਂ ਇਮਾਨਦਾਰੀ ਦਾ ਪ੍ਰਮਾਣ-ਪੱਤਰ ਵੀ ਜਾਰੀ ਹੋਇਆ ਸੀ। ਸ਼ਾਇਦ ਬਜੁਰਗਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਵੀ ਰਾਸ਼ਟਰਪਤੀ ਡਾਕਟਰ ਏਪੀਜੇ ਕਲਾਮ ਜੀ ਹੱਥੋਂ ‘ਕ੍ਰੀਏਟਿਵ ਟੀਚਰ’ ਵਜੋਂ ਸਨਮਾਨਤ ਹੋਣ ਦਾ ਸੁਭਾਗ ਹਾਸਿਲ ਹੋਇਆ ਸੀ। ਚਾਚਾ ਜੀ ਦਾ ਇਕ ਬੇਟਾ ਕੈਂਸਰ ਸਪੈਸ਼ੇਲਿਸਟ ਹੈ ਅਤੇ ਦੂਸਰਾ ਮਾਹਿਰ ਇੰਜੀਨੀਅਰ।

ਇਹ ਗੱਲ ਮੇਰੇ ਚੇਤਿਆਂ ਦੇ ਸ਼ਿਲਾਲੇਖ ਵਾਂਗ ਉਕਰੀ ਪਈ ਹੈ। ਉਦੋਂ ਮੈਂ ਅੱਠਵੀਂ ਦੇ ਪੇਪਰ ਦਿੱਤੇ ਸਨ। ਚਾਚਾ ਜੀ ਬੀਜਾਈ ਦੇ ਸੀਜਨ ’ਚ ਦੋ ਮਹੀਨੇ ਦੀ ਛੁੱਟੀ ਪਿੰਡ ਆਏ ਹੋਏ ਸਨ। ਪਹਾੜੀ ਪਿੰਡਾਂ ’ਚ ਖੇਤੀ ਪੂਰੀ ਤਰ੍ਹਾਂ ਬਾਰਿਸ਼ ’ਤੇ ਨਿਰਭਰ ਕਰਦੀ ਸੀ। ਬੱਤ ਪੈਣ ’ਤੇ ਜ਼ਮੀਨ ਵੱਤਰ ਆਉਂਦਿਆਂ ਹੀ ਲਗਭਗ 40 ਕਨਾਲ ’ਚ ਮੱਕੀ ਬੀਜ ਦਿੱਤੀ ਗਈ ਸੀ। ਗੋਡੀ ਵੀ ਮੁਕੰਮਲ ਹੋਣ ਮਗਰੋਂ ਹਲੋਡ ਕਰਨਾ ਰਹਿੰਦਾ ਸੀ। ਬਰਖਾ ਦਾ ਨਾਮੋਨਿਸ਼ਾਨ ਨਹੀਂ ਸੀ। ਔੜ੍ਹ ਨਾਲ ਸਾਰੇ ਇਲਾਕੇ ਦੀ ਮੱਕੀ ਦੀ ਫ਼ਸਲ ਸੁੱਕ ਕੇ ਖ਼ਤਮ ਹੋ ਰਹੀ ਸੀ। ਸਾਰਿਆਂ ਨੇ ਸੀਨੇ ’ਤੇ ਸਬਰ ਦਾ ਪੱਥਰ ਰੱਖ ਲਿਆ ਸੀ ਕਿ ਐਤਕੀਂ ਸਾਉਣੀ ਦੀ ਫ਼ਸਲ ਮਾਰੀ ਗਈ ਹੈ ਪਰ ਚਾਚਾ ਜੀ ਦੇ ਉਦਮੀ ਦਿਮਾਗ਼ ਨੇ ਯੋਜਨਾ ਬਣਾਈ। ਪਿੰਡ ਦਾ ਟੋਭਾ ਸਾਡੇ ਖੇਤਾਂ ਤੋਂ ਲਗਭਗ ਦੋ-ਢਾਈ ਕਿਲੋਮੀਟਰ ਦੂਰ ਸੀ। ਉਨ੍ਹਾਂ ਨੇ ਵੱਡੀ ਖਾਲੀ ਟੈਂਕੀ ਖੇਤ ’ਚ ਰੱਖ ਲਈ, ਘਰ ਦੇ ਮੈਂਬਰਾਂ ਨੂੰ ਦੋ ਟੋਲੀਆਂ ’ਚ ਵੰਡ ਲਿਆ। ਇਕ ਟੋਲੀ ਟੋਭੇ ਤੋਂ ਸਿਰਾਂ ’ਤੇ ਗਾਗਰਾਂ ’ਚ ਪਾਣੀ Aਢੋਅ ਕੇ ਟੈਂਕੀ ਭਰਦੀ ਤੇ ਦੂਸਰੀ ਟੋਲੀ ਇੱਕਲੇ-ਇਕੱਲੇ ਬੂਟੇ ਨੂੰ ਡੱਬੇ ਨਾਲ ਪਾਣੀ ਪਾ ਕੇ ਸਿੰਜਦੀ। ਰਾਤ ਸਮੇਂ ਟੈਂਕੀ ਨੂੰ ਭਰ ਲਿਆ ਜਾਂਦਾ ਤੇ ਦਿਨੇਂ ਸਿੰਜਾਈ ਦਾ ਕੰਮ ਸ਼ੁਰੂ ਹੋ ਜਾਂਦਾ। ਚਾਚਾ ਜੀ ਦੀ ਇਸ ਜਿੱਦ ਤੋਂ ਸਾਰੇ ਬਹੁਤ ਤੰਗ ਸਨ ਪਰ ਉਹ ਆਪਣੀ ਜਿੱਦ ’ਤੇ ਅੜੇ ਰਹੇ। ਆਖ਼ਿਰ ਦੱਸਵੇਂ ਦਿਨ ਉਨ੍ਹਾਂ ਦੀ ਇਸ ਤਪੱਸਿਆ ਅੱਗੇ ਇੰਦਰ ਦੇਵਤਾ ਨੂੰ ਵੀ ਝੁਕਣਾ ਪਿਆ ਤੇ ਟੁੱਟ ਕੇ ਮੀਂਹ ਵਰਿ੍ਹਆ। ਫ਼ਸਲ ਲਹਿਰਾ ਉੱਠੀ ਸੀ। ਉਸ ਸਾਲ ਸਿਰਫ਼ ਸਾਡੇ ਹੀ ਖੇਤਾਂ’ਚ ਮੱਕੀ ਦੀ ਫ਼ਸਲ ਹੋਈ ਸੀ।

ਦੂਸਰੀ ਅਹਿਮ ਘਟਨਾ ਹੈ ਜੰਗਲੀ ਜਾਨਵਰਾਂ ਕਰਕੇ ਸਾਡੇ ਪਿੰਡਾਂ ਦੀ ਖੇਤੀ ਬਰਬਾਦ ਹੋ ਚੁੱਕੀ ਸੀ। ਚਾਚਾ ਜੀ ਨੇ ਆਪਣੇ ਹਿੱਸੇ ਦੀ ਖਾਲੀ ਪਈ ਜ਼ਮੀਨ ’ਤੇ ਦਾਦਾ ਜੀ ਦੀ ਯਾਦ ’ਚ ਮੰਦਿਰ ਅਤੇ ਲੜਕੀਆਂ ਲਈ ਪ੍ਰਾਈਵੇਟ ਆਈਟੀਆਈ ਖੋਲ੍ਹਣ ਲਈ ਨਾਲ ਲੱਗਦੇ ਸ਼ਰੀਕਾਂ ਦੀ ਦਹਾਕਿਆਂ ਤੋਂ ਬੇਕਾਰ ਪਈ ਜ਼ਮੀਨ ਸਸਤੇ ਭਾਅ ਖਰੀਦ ਲਈ। ਰਜਿਸਟਰੀ ਹੋ ਗਈ। ਇੰਤਕਾਲ ਹੋਣਾ ਬਾਕੀ ਸੀ। ਅਚਾਨਕ ਉਸ ਥਾਂ ਦਾ ਉੱਚਾ ਸਰਕਾਰੀ ਰੇਟ ਦੇਖ ਕੇ ਦੂਸਰੀ ਧਿਰ ਦੇ ਪੁਤੱਰਾਂ ਦਾ ਦਿਲ ਬੇਈਮਾਨ ਹੋ ਗਿਆ। ਉਨ੍ਹਾਂ ਨੇ ਤਹਿਸੀਲਦਾਰ ਨੂੰ ਸ਼ਿਕਾਇਤ ਕਰ ਕੇ ਇੰਤਕਾਲ ਰੋਕ ਦਿੱਤਾ ਕਿ ਚਾਚਾ ਜੀ ਨੇ ਬਿਨਾ ਕੋਈ ਪੈਸਾ ਦਿੱਤਿਆਂ ਉਨ੍ਹਾਂ ਦੇ ਉਮਰ ਦਰਾਜ਼ ਅਲਜ਼ਾਈਮਰ ਦੇ ਰੋਗੀ ਬਜੁਰਗ ਤੋਂ ਧੋਖੇ ਨਾਲ ਰਜਿਸਟਰੀ ਕਰਾ ਲਈ ਹੈ। ਅਦਾਲਤ ’ਚ ਕੇਸ ਚੱਲ ਪਿਆ। ਚਾਚਾ ਜੀ ਲਖਨਊ ਤੋਂ ਹਰੇਕ ਪੇਸ਼ੀ ’ਤੇ ਪੁੱਜਦੇ। ਰਜਿਸਟਰੀ ਵਾਲੇ ਦਿਨ ਮੈਂ ਆਪਣੇ ਅਕਾਉਂਟ ’ਚੋਂ ਪੈਸੇ ਕਢਾ ਕੇ ਦੇਣ ਕਰਕੇ ਚਾਚਾ ਜੀ ਦਾ ਗਵਾਹ ਬਣਿਆ ਸੀ। ਸਾਡਾ ਵਕੀਲ ਕਹਿੰਦਾ ਕਿ ਅਸੀਂ ਅਦਾਲਤ ’ਚ ਸਾਬਿਤ ਕਰਾਂਗੇ ਕਿ ਅਸੀਂ ਸਰਕਾਰੀ ਰੇਟਾਂ ਮੁਤਾਬਕ ਹੀ ਦੂਸਰੀ ਧਿਰ ਨੂੰ ਸਾਰੀ ਅਦਾਇਗੀ ਕੀਤੀ ਹੈ। ਚਾਚਾ ਜੀ ਅੜ ਗਏ, ਨਹੀਂ ਅਸੀਂ ਜੋ ਅਸਲ ਸੌਦਾ ਹੋਇਆ ਹੈ ਉਹੀ ਸਾਬਿਤ ਕਰਨਾ ਹੈ। ਜ਼ਬਾਨੀ ਸੌਦਾ ਹੋਣ ਕਰਕੇ ਕੋਈ ਲਿਖਤ ਪੜ੍ਹਤ ਤਾਂ ਹੋਈ ਨਹੀਂ ਸੀ। ਤਰੀਕਾਂ ’ਤੇ ਤਰੀਕਾਂ ਪੈਣ ਲੱਗੀਆਂ। ਚਾਚਾ ਜੀ ਦੀ ਐਕਸੀਡੈਂਟ ਕਰਕੇ ਲੱਤ ਟੁੱਟ ਗਈ। ਉਹ ਪਲੱਸਤਰ ਲੱਗਾ ਹੋਣ ਤੇ ਵੀ ਰੇਲਗੱਡੀ ਰਾਹੀਂ ਦੋ ਦਿਨ ਦਾ ਸਫ਼ਰ ਕਰਕੇ ਮਿੱਥੇ ਦਿਨ ਅਦਾਲਤ ਪੁੱਜ ਜਾਂਦੇ। ਸਾਡੇ ਵਾਰ-ਵਾਰ ਕਹਿਣ ਦੇ ਬਾਵਜੂਦ ਦੋਵੇਂ ਵਕੀਲ ਹਰ ਵਾਰ ਨਵੀਂ ਤਰੀਕ ਲੈ ਲੈਂਦੇ। ਸਾਡਾ ਵਕੀਲ ਹਰ ਵਾਰੀ ਅਗਲੀ ਫੀਸ ਦੀ ਮੰਗ ਕਰਨ ਲੱਗਦਾ। ਕੇਸ ਗਵਾਹੀ ਤੇ ਵੀ ਨਹੀਂ ਸੀ ਪੁੱਜਾ। ਉਨ੍ਹੀਂ ਦਿਨੀਂ ਮੇਰੀ ਰੀੜ੍ਹ ਦੀ ਹੱਡੀ ’ਚ ਨੁਕਸ ਪੈਣ ਕਰਕੇ ਬੈਲਟ ਬੰਨ੍ਹ ਕੇ ਚੱਲ ਹੁੰਦਾ। ਚਾਚਾ ਜੀ ਦਾ ਗੇੜਾ ਅਜਾਈਂ ਜਾਂਦਾ। ਸਾਨੂੰ ਵਕੀਲਾਂ ਦੀ ਮਨਸ਼ਾ ਸਾਫ਼ ਨਜ਼ਰ ਆ ਰਹੀ ਸੀ।

ਅਸੀਂ ਸਲਾਹ ਕੀਤੀ ਕੇ ਸਾਨੂੰ ਆਪਣਾ ਵਕੀਲ ਬਦਲ ਲੈਣਾ ਚਾਹੀਦਾ ਹੈ। ਉਸ ਦਿਨ ਵੀ ਮਿਥੀ ਤਰੀਕ ਨੂੰ ਸਾਡੇ ਅਦਾਲਤ ਵਿੱਚ ਪੁੱਜਣ ਤੋਂ ਪਹਿਲਾਂ ਹੀ ਤਰੀਕ ਲੈ ਲਈ ਗਈ ਸੀ। ਚਾਚਾ ਜੀ ਆਪੇ ਤੋਂ ਬਾਹਰ ਹੋ ਗਏ। ਉਹ ਮੈਨੂੰ ਨਾਲ ਲੈ ਕੇ ਸਿੱਧੇ ਜੱਜ ਅੱਗੇ ਪੇਸ਼ ਹੋ ਗਏ। ਉਨ੍ਹਾਂ ਨੇ ਆਪਣੀ ਪਲੱਸਤਰ ਵਾਲੀ ਲੱਤ ਵੱਲ ਇਸ਼ਾਰਾ ਕਰਦਿਆਂ ਕਿਹਾ, ਜਨਾਬ ਮੈਂ ਇਸ ਹਾਲਤ ’ਚ ਤਰੀਕ ’ਤੇ ਲਖਨਊ ਤੋਂ ਪੁੱਜਾਂ ਹਾਂ, ਮੇਰਾ ਗਵਾਹ ਰੀੜ੍ਹ ਦੀ ਹੱਡੀ ਵਿੱਚ ਨੁਕਸ ਹੋਣ ਦੇ ਬਾਵਜੂਦ ਤੇ ਬੈਲਟ ਬੰਨ੍ਹ ਕੇ ਪੁਜਾ ਹੈ। ਸਾਨੂੰ ਆਵਾਜ਼ ਪੈਣ ਤੋਂ ਪਹਿਲਾਂ ਹੀ ਹਰ ਵਾਰ ਤਰੀਕ ਕਿਵੇਂ ਪੈ ਜਾਂਦੀ ਹੈ? ਕੇਸ ਅੱਗੇ ਵੱਧ ਨਹੀਂ ਰਿਹਾ। ਨੌਜਵਾਨ ਮਹਿਲਾ ਜੱਜ ਨੇ ਮਾਜ਼ਰਾ ਸਮਝਦਿਆਂ ਹੀ ਤੁਰੰਤ ਦੋਵੇਂ ਵਕੀਲਾਂ ਨੂੰ ਸੱਦ ਕੇ ਝਾੜ ਪਾਈ। ਨਵੀਂ ਤਰੀਕ ਰੱਦ ਕੀਤੀ। ਕੇਸ ਦੀ ਫਾਈਲ ਦੇਖੀ। ਚਾਚਾ ਜੀ ਨੇ ਰਾਸ਼ਟਰਪਤੀ ਵਲੋਂ ਮਿਲਿਆ ਇਮਾਨਦਾਰੀ ਦਾ ਸਰਟੀਫਿਕੇਟ ਦਿਖਾਉਂਦਿਆਂ ਜੱਜ ਨੂੰ ਬੇਨਤੀ ਕੀਤੀ, ਮੈਂ ਫੌਜ ਦਾ ਵਫ਼ਾਦਾਰ ਸਿਪਾਹੀ ਰਿਹਾ ਹਾਂ, ਮੈਨੂੰ ਇਮਾਨਦਾਰੀ ਲਈ ਰਾਸ਼ਟਰਪਤੀ ਤੋਂ ਪ੍ਰਮਾਣ ਪਤੱਰ ਪ੍ਰਾਪਤ ਹੋਇਆ ਹੈ। ਮੇਰਾ ਗਵਾਹ ਵੀ ਡਾ. ਕਲਾਮ ਵਲੋਂ ਸਨਮਾਨਤ ਹੈ। ਅਸੀਂ ਬਿਨਾ ਰਕਮ ਦਿੱਤਿਆਂ ਰਜਿਸਟਰੀ ਕਿਵੇਂ ਕਰਾ ਸਕਦੇ ਹਾਂ? ਉਤੋਂ ਇਨ੍ਹਾਂ ਵਕੀਲਾਂ ਵਲੋਂ ਸਾਨੂੰ ਖੱਜਲ ਖ਼ਵਾਰ ਕੀਤਾ ਜਾ ਰਿਹਾ ਹੈ। ਜੱਜ ਨੇ ਚਾਚਾ ਜੀ ਦਾ ਪ੍ਰਮਾਣ ਪੱਤਰ ਦੇਖਿਆ। ਸਾਡੇ ਚਿਹਰਿਆਂ ਤੋਂ ਸੱਚਾਈ ਦੀ ਇਬਾਰਤ ਪੜ੍ਹੀ। 

Share this content:

Post Comment