ਦਿੱਲੀ ਵਿੱਚ ਨਹੀਂ ਹੋਵੇਗਾ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ !
ਨਵੀਂ ਦਿੱਲੀ, 22 ਅਕਤੂਬਰ – ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਦਿਲਜੀਤ ਦੇ ਸ਼ੋਅ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਦਿਲਜੀਤ ਦੁਸਾਂਝ ਦਾ ‘ਔਰਾ ਟੂਰ’ 30 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਣਾ ਸੀ। ਪਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਇਸ ਸ਼ੋਅ ਨੂੰ ਮਨਜ਼ੂਰੀ ਨਹੀਂ ਦਿੱਤੀ। ਹਾਲਾਂਕਿ, ਸ਼ੋਅ ਨੂੰ ਲੈ ਕੇ ਅੱਗੇ ਕੀ ਫ਼ੈਸਲਾ ਲਿਆ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਈ ਸ਼ਹਿਰਾਂ ਵਿੱਚ ਹੋਣਗੇ ਦਿਲਜੀਤ ਦੇ ਸ਼ੋਅ
ਉਲੇਖਯੋਗ ਹੈ ਕਿ ਦਿਲਜੀਤ ਦੁਸਾਂਝ ਆਪਣੇ ‘ਔਰਾ ਟੂਰ’ ਤਹਿਤ ਭਾਰਤ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਹਨ। ਦਿੱਲੀ ਤੋਂ ਬਾਅਦ ਉਨਾਂ ਦੇ ਸ਼ੋਅ ਇੰਦੌਰ, ਅਹਿਮਦਾਬਾਦ, ਮੁੰਬਈ, ਬੰਗਲੁਰੂ, ਲਖਨਊ, ਚੰਡੀਗੜ੍ਹ ਅਤੇ ਕੋਲਕਾਤਾ ਵਿੱਚ ਹੋਣੇ ਹਨ। ਇਸ ਟੂਰ ਨੂੰ ਲੈ ਕੇ ਦਿਲਜੀਤ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਉਨਾਂ ਦੇ ਲਾਈਵ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ।
ਅਹਿਮਦਾਬਾਦ ਦੇ ਸ਼ੋਅ ਨੂੰ ਲੈ ਕੇ ਵੀ ਕੀਤੀ ਸੀ ਗੱਲ
ਇਸ ਤੋਂ ਪਹਿਲਾਂ 24 ਸਤੰਬਰ ਨੂੰ ਦਿਲਜੀਤ ਨੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਆਪਣੇ ਸ਼ੋਅ ਬਾਰੇ ਗੱਲ ਕੀਤੀ ਸੀ। ਉਨਾਂ ਕਿਹਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੈ ਅਤੇ ਉੱਥੇ ਪ੍ਰਦਰਸ਼ਨ ਕਰਨਾ ਉਨਾਂ ਲਈ ਮਾਣ ਵਾਲੀ ਗੱਲ ਹੈ। ਦਿਲਜੀਤ ਦੇ ਇਸ ਟੂਰ ਦਾ ਪ੍ਰਬੰਧ BookMyShow ਲਾਈਵ ਵੱਲੋਂ ਕੀਤਾ ਜਾ ਰਿਹਾ ਹੈ।
ਦੇਸ਼-ਵਿਦੇਸ਼ ਵਿੱਚ ਦਿਲਜੀਤ ਦੁਸਾਂਝ ਦੀ ਚੜ੍ਹਾਈ
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਨਾਲ ਕੀਤੀ ਸੀ। ਉਨਾਂ ਨੇ ‘ਡੂ ਯੂ ਨੋ’, ‘ਪਟਿਆਲਾ ਪੈੱਗ’ ਅਤੇ ‘ਲਵਰ’ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਦਿਲਜੀਤ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। ਉਨਾਂ ਦੇ 2024 ਦੇ ‘ਦਿਲ-ਲੁਮਿਨਾਤੀ ਟੂਰ’ ਨੂੰ ਦੁਨੀਆ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ। ਦਿਲਜੀਤ ਨੂੰ ਪਿਛਲੀ ਵਾਰ ਪੰਜਾਬੀ ਫਿਲਮ ‘ਸਰਦਾਰ ਜੀ 3’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਸੀ।
Share this content:



Post Comment