Loading Now

ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕੀ ਸਰਕਾਰ ਨੂੰ ਲਗਾਇਆ 6.6 ਕਰੋੜ ਡਾਲਰ ਦਾ ਚੂਨਾ

ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕੀ ਸਰਕਾਰ ਨੂੰ ਲਗਾਇਆ 6.6 ਕਰੋੜ ਡਾਲਰ ਦਾ ਚੂਨਾ

ਵਾਸ਼ਿੰਗਟਨ, 22 ਅਕਤੂਬਰ – ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ’ਤੇ ਕੋਵਿਡ-19 ਦੌਰਾਨ 3.80 ਲੱਖ ਤੋਂ ਵੱਧ ਫਰਜ਼ੀ ਟੈਸਟ ਰਿਪੋਰਟਾਂ ਤਿਆਰ ਕਰ ਕੇ ਅਮਰੀਕੀ ਸਰਕਾਰ ਨਾਲ 6.6 ਕਰੋੜ ਅਮਰੀਕੀ ਡਾਲਰ (ਕਰੀਬ 550 ਕਰੋੜ ਰੁਪਏ) ਦੀ ਵੱਡੀ ਠੱਗੀ ਮਾਰਨ ਦੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਇਲੀਨੋਇਸ ਸਥਿਤ ਇਕ ਕਲੀਨਿਕਲ ਲੈਬਾਰਟਰੀ ਦੇ ਸਹਿ-ਮਾਲਕ ਰਾਜੇਸ਼ ਪਟੇਲ (52) ’ਤੇ ਧੋਖਾਧੜੀ ਦੀਆਂ 5 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਟੇਲ ਨੇ ਅਪਣੀ ਲੈਬ ਰਾਹੀਂ ‘ਮੈਰੀਡੀਅਨ ਮੈਡੀਕਲ ਸਟਾਫ਼ਿੰਗ ਇੰਕ.’ ਦੇ ਨਾਮ ’ਤੇ 3,80,000 ਫ਼ਰਜ਼ੀ ‘ਨੈਗੇਟਿਵ’ ਕੋਵਿਡ ਟੈਸਟ ਰਿਪੋਰਟਾਂ ਤਿਆਰ ਕੀਤੀਆਂ ਸੀ।

ਇਨ੍ਹਾਂ ਫਰਜ਼ੀ ਟੈਸਟਾਂ ਦੇ ਬਿਲ ਅਮਰੀਕੀ ਸਰਕਾਰ ਦੇ ‘ਹੈਲਥ ਰਿਸੋਰਸਿਜ਼ ਐਂਡ ਸਰਵਿਸਿਜ਼ ਐਡਮਿਨਿਸਟਰੇਸ਼ਨ’ ਦੇ ਬੀਮਾ ਰਹਿਤ ਲੋਕਾਂ ਦੇ ਪ੍ਰੋਗਰਾਮ ਨੂੰ ਭੇਜੇ ਗਏ। ਇਹ ਸਰਕਾਰੀ ਪ੍ਰੋਗਰਾਮ ਬਿਨਾਂ ਸਿਹਤ ਬੀਮੇ ਵਾਲੇ ਲੋਕਾਂ ਦੇ ਟੈਸਟਾਂ ਦਾ ਖ਼ਰਚਾ ਚੁੱਕਦਾ ਸੀ। ਮੁਕੱਦਮੇ ਅਨੁਸਾਰ, ਪਟੇਲ ਦੀ ਲੈਬ ਨੇ 6.62 ਕਰੋੜ ਡਾਲਰ ਦੇ ਫਰਜ਼ੀ ਬਿਲ ਸਰਕਾਰ ਨੂੰ ਭੇਜੇ, ਜਿਨ੍ਹਾਂ ’ਚੋਂ ਸਰਕਾਰ ਵਲੋਂ 4.41 ਕਰੋੜ ਡਾਲਰ (ਕਰੀਬ 370 ਕਰੋੜ ਰੁਪਏ) ਦਾ ਭੁਗਤਾਨ ਕਰ ਦਿਤਾ ਗਿਆ। ਇਸ ਪੂਰੇ ਘਪਲੇ ’ਚੋਂ ਰਾਜੇਸ਼ ਪਟੇਲ ਨੂੰ ਨਿਜੀ ਤੌਰ ’ਤੇ 2.8 ਕਰੋੜ ਡਾਲਰ (ਕਰੀਬ 235 ਕਰੋੜ ਰੁਪਏ) ਹਾਸਲ ਹੋਏ।

Share this content:

Post Comment