‘ਜੇ ਮੈਂ ਬੋਲ ਨਾ ਸਕੀ, ਤਾਂ ਕੀ ਹੋਇਆ’
ਜੇ ਮੈਂ ਬੋਲ ਨਾ ਸਕੀ, ਤਾਂ ਕੀ ਹੋਇਆ,
ਤੂੰ ਮੇਰੀ ਖ਼ਾਮੋਸ਼ੀ ਨੂੰ ਤਾਂ ਸੁਣਦਾ ਰਿਹਾ।
ਜੇ ਮੈਂ ਇਕੱਲੀ ਰਹਿ ਗਈ, ਤਾਂ ਕੀ ਹੋਇਆ,
ਤੂੰ ਤਾਂ ਬਣ ਕੇ ਮੇਰਾ ਪਰਛਾਂਵਾ ਰਿਹਾ।
ਮੇਰੀ ਦਾਸਤਾਨ ਕਿਸੇ ਨਾ ਸਮਝੀ, ਤਾਂ ਕੀ ਹੋਇਆ,
ਤੇਰਾ ਹੱਥ ਤਾਂ ਮੇਰੇ ਸਿਰ ਉਤੇ ਹਮੇਸ਼ਾ ਰਿਹਾ।
ਜੇ ਮੈਂ ਬੇ ਵਜ੍ਹਾ ਪੀੜ ਝੱਲੀ, ਤਾਂ ਕੀ ਹੋਇਆ,
ਤੂੰ ਮੈਨੂੰ ਟੁੱਟਦੀ ਨੂੰ ਜੋੜਦਾ ਵੀ ਤਾਂ ਰਿਹਾ।
ਜੇ ਮੈਂ ਤੈਨੂੰ ਕਦੇ ਅੱਖੀਂ ਨਹੀਂ ਦੇਖਿਆ, ਤਾਂ ਕੀ ਹੋਇਆ,
ਮੇਰਾ ਦਿਲ ਤਾਂ ਤੈਨੂੰ ਹਰ ਪਲ ਮਹਿਸੂਸ ਕਰਦਾ ਰਿਹਾ।
ਜੇ ਮੈਂ ਬੋਲ ਨਾ ਸਕੀ, ਤਾਂ ਕੀ ਹੋਇਆ,
ਤੂੰ ਮੇਰੀ ਖ਼ਾਮੋਸ਼ੀ ਨੂੰ ਤਾਂ ਸੁਣਦਾ ਰਿਹਾ।
-ਬਲਜਿੰਦਰ ਕੌਰ ਸ਼ੇਰਗਿੱਲ
-9878519278
Share this content:



Post Comment