Loading Now

ਦਿਲਕਸ਼ ਬੈਨੀਪਾਲ ਨੇ ਗ੍ਰੀਕੋ ਰੋਮਨ ਕੁਸ਼ਤੀ ’ਚ ਜਿੱਤਿਆ ਚਾਂਦੀ ਦਾ ਤਗਮਾ

ਦਿਲਕਸ਼ ਬੈਨੀਪਾਲ ਨੇ ਗ੍ਰੀਕੋ ਰੋਮਨ ਕੁਸ਼ਤੀ ’ਚ ਜਿੱਤਿਆ ਚਾਂਦੀ ਦਾ ਤਗਮਾ

ਖੰਨਾ, 15 ਅਕਤੂਬਰ – ਨੇੜਲੇ ਪਿੰਡ ਰੋਹਣੋ ਕਲਾਂ ਦੇ ਹੋਣਹਾਰ ਵਿਦਿਆਰਥੀ ਦਿਲਕਸ਼ ਬੈਨੀਪਾਲ ਪੁੱਤਰ ਜਸਵੀਰ ਸਿੰਘ ਬੈਨੀਪਾਲ ਨੇ ਅੰਡਰ 17 ’ਚ ਇੰਟਰ ਸਟੇਟ ਸਕੂਲੀ ਖੇਡਾਂ ਦੌਰਾਨ ਗ੍ਰੀਕੋ ਰੋਮਨ ਕੁਸ਼ਤੀ (80 ਕਿਲੋ ਭਾਰ) ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਦਿਲਕਸ਼ ਬੈਨੀਪਾਲ ਦੇ ਪਿਤਾ ਜਸਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਦਿਲਕਸ਼ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਚੰਡੀਗੜ੍ਹ (ਸੈਕਟਰ 45) ਦੇ +1 ਦਾ ਵਿਦਿਆਰਥੀ ਹੈ। ਉਸ ਦੀ ਜਿੱਤ ਲਗਨ, ਮਿਹਨਤ ਅਤੇ ਕੋਚ ਸਾਹਿਬਾਨ ਦੀ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ। ਦਿਲਕਸ਼ ਬੈਨੀਪਾਲ ਸਰਕਾਰੀ ਸਪੋਰਟਸ ਅਕੈਡਮੀ ਚੰਡੀਗੜ੍ਹ ’ਚ ਰੋਜਾਨਾ ਸਵੇਰੇ ਸ਼ਾਮ ਕੋਚ ਪ੍ਰਵੀਨ ਕੁਮਾਰ ਕੋਲੋਂ ਗ੍ਰੀਕੋ ਕੁਸ਼ਤੀ ਦੇ ਦਾਅ ਪੇਚ ਸਿੱਖ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਨਾਮਣਾ ਖੱਟ ਰਿਹਾ ਹੈ।

Share this content:

Post Comment