ਗਾਜ਼ਾ ਦੇ ਮੁੱਦੇ ’ਤੇ ਸਿਡਨੀ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ
ਸਿਡਨੀ, 12 ਅਕਤੂਬਰ – ਸਿਡਨੀ ਵਿੱਚ ਗਾਜ਼ਾ ਦੇ ਹੱਕ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਉਤਰ ਕੇ ਆਸਟਰੇਲੀਆਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ। ਮਨੁੱਖੀ ਅਧਿਕਾਰ ਕਾਰਕੁਨ ਗਰੇਸ ਟੇਮ ਅਤੇ ਗਰੀਨਜ਼ ਪਾਰਟੀ ਦੀ ਸੈਨੇਟਰ ਮਹਿਰੀਨ ਫਾਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਵਿੱਚ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਲਬਾਨੀਜ਼ ਸਰਕਾਰ ਫ਼ਲਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਹੈ। ਮੁਜ਼ਾਹਰੇ ਦੌਰਾਨ ਗਾਜ਼ਾ ਵਿੱਚ ਜੰਗਬੰਦੀ, ਮਨੁੱਖੀ ਸਹਾਇਤਾ ਦੀ ਨਿਰਵਿਘਨ ਪਹੁੰਚ ਅਤੇ ਇਜ਼ਰਾਈਲ ਉੱਤੇ ਕੂਟਨੀਤਕ ਦਬਾਅ ਵਧਾਉਣ ਦੀ ਮੰਗ ਉੱਠੀ। ਇਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਆਸਟਰੇਲੀਆਦੀ ਵਿਦੇਸ਼ ਨੀਤੀ ਅਤੇ ਗਾਜ਼ਾ ਸੰਕਟ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਸਿਆਸੀ ਬਹਿਸ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।
Share this content:



Post Comment