Loading Now

ਵਿਅੰਗਕਾਰ ਕੇ. ਐੱਲ. ਗਰਗ ਦੀ ਯਾਦ ਵਿੱਚ 18 ਅਕਤੂਬਰ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ 

ਵਿਅੰਗਕਾਰ ਕੇ. ਐੱਲ. ਗਰਗ ਦੀ ਯਾਦ ਵਿੱਚ 18 ਅਕਤੂਬਰ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ 

ਮੋਗਾ, 10 ਅਕਤੂਬਰ  (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਦੀਆਂ ਸਮੂਹ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਪਿਛਲੇ ਦਿਨੀ ਵਿਛੋੜਾ ਦੇ ਗਏ  ਪ੍ਰਸਿੱਧ ਵਿਅੰਗਕਾਰ ਸ਼੍ਰੀ ਕੇ. ਐੱਲ. ਗਰਗ ਦੀ ਯਾਦ  ਵਿੱਚ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਸੰਬੰਧੀ ਡਾ ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫਸਰ ਵਲੋੱ ਨੇਚਰ ਪਾਰਕ ਮੋਗਾ ਵਿਖੇ ਵਿਸ਼ੇਸ਼ ਮੀਟਿੰਗ  ਕੀਤੀ  ਗਈ। ਇਸ ਮੀਟਿੰਗ ਵਿੱਚ ਸ਼ਾਮਲ ਲੇਖਕਾਂ ਨਾਲ ਵਿਚਾਰ ਕਰਨ ਉਪਰੰਤ ਸਰਬ ਸੰਮਤੀ ਨਾਲ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਮੀਟਿੰਗ ਵਿਚ ਫੈਸਲਾ ਹੋਇਆ ਕਿ ਸਮਾਗਮ 18 ਅਕਤੂਬਰ, 2026 ਦਿਨ ਐਤਵਾਰ ਨੂੰ ਐੱਸ.ਡੀ. ਪਬਲਿਕ ਸਕੂਲ, ਨਿਊ ਟਾਊਨ, ਮੋਗਾ ਵਿਖੇ ਬਾਅਦ ਦੁਪਹਿਰ 2 ਵਜੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸਵਰਗੀ ਸ਼੍ਰੀ ਕੇ.ਐੱਲ. ਗਰਗ  ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ/ ਲੇਖਕਾਂ ਵੱਲੋਂ ਸ੍ਰੀ  ਗਰਗ ਦੀ ਜੀਵਨੀ, ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਸੰਬੰਧੀ ਵਿਚਾਰਾਂ/ਰਚਨਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ  ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਸਿੱਧ ਲੇਖਕ ਤੇ ਆਲੋਚਕ ਡਾ. ਸੁਰਜੀਤ ਬਰਾੜ, ਨਵਨੀਤ ਸਿੰਘ ਸੇਖਾ, ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ. ਹਰਨੇਕ ਸਿੰਘ ਰੋਡੇ, ਗੁਰਚਰਨ ਸਿੰਘ ਸੰਘਾ,  ਦਰਸ਼ਨ ਸੰਘਾ, ਗੁਰਮੀਤ ਸਿੰਘ ਅਤੇ ਵਿਜੇ ਕੁਮਾਰ ਸ਼ਾਮਿਲ ਸਨ।

Share this content:

Post Comment