Loading Now

ਮਿੰਨੀ ਕਹਾਣੀ: ਦਿਹਾੜੀ ਦੋ ਰੁਪਏ

ਮਿੰਨੀ ਕਹਾਣੀ: ਦਿਹਾੜੀ ਦੋ ਰੁਪਏ

ਕੁਝ ਦਹਾਕੇ ਪੁਰਾਣੀ ਗੱਲ ਹੈ ਕਿ ਇੱਕ ਬਜ਼ੁਰਗ ਨਾਲ ਗੱਲਬਾਤਾਂ ਕਰਦੇ-ਕਰਦੇ ਚੰਡੀਗੜ੍ਹ ਦਾ ਜ਼ਿਕਰ ਤੁਰਿਆ। ਬਸ ਫੇਰ ਕੀ ਸੀ ਉਨ੍ਹਾਂ ਨੂੰ ਆਪਣਾ ਬੀਤਿਆਂ ਸਮਾਂ ਯਾਦ ਆਉਣ ਲੱਗ ਪਿਆ। ਉਨ੍ਹਾਂ ਸਮਿਆਂ ’ਚ ਆਨੇ, ਦਾਨੇ, ਚੁਅੰਨੀਆਂ, ਦੱਸੀਆਂ, ਪੈਸਿਆਂ ਹੁੰਦੇ ਸਨ। ਭਾਵ ਕੇ ਸਿੱਕੇ ਦਾ ਮੋਲ ਹੀ ਲੱਖਾਂ ਰੁਪਇਆ ਵਰਗਾ ਸੀ। ਉਦੋਂ ਦੇ ਸਮੇਂ ਵਿਚ 25 ਪੈਸੇ ’ਚ ਵੀ ਘਰ ਦਾ ਰਾਸ਼ਨ ਆ ਜਾਂਦਾ ਸੀ। ਉਦੋਂ ਇੱਕ ਰੁਪਿਆ ਹੀ ਹਾਜ਼ਰਾਂ ਵਰਗਾ ਹੁੰਦਾ ਸੀ। ਇਹ ਸਭ ਕੁਝ ਪੁਰਾਣੇ ਬਜ਼ੁਰਗਾਂ ਤੋਂ ਸੁਣਕੇ ਹੀ ਪਤਾ ਚੱਲਦਾ ਸੀ।

ਬਜ਼ੁਰਗ ਨੂੰ ਗੱਲਾਂ ਕਰਦੇ-ਕਰਦੇ ਉਹ ਸਮਾਂ ਯਾਦ ਆ ਗਿਆ ਜਦੋਂ ਉਹ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਹੁੰਦੇ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਉਸਰ ਰਿਹਾ ਹੈ ਤੇ ਨਵੀਆਂ-ਨਵੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਹਨ। ਉਥੇ ਇਹਨਾਂ ਬਿਲਡਿੰਗਾਂ ਦੀ ਉਸਾਰੀ ਲਈ ਮਜ਼ਦੂਰਾਂ, ਦਿਹਾੜੀ ਵਾਲਿਆਂ ਦੀ ਲੋੜ ਹੈ, ਤਾਂ ਉਨ੍ਹਾਂ ਨੇ 2 ਰੁਪਏ ਮਜ਼ਦੂਰੀ ਸੁਣ ਕੇ ਹਾਂ ਉਥੇ ਜਾ ਦਿਹਾੜੀ ਕਰਨ ਦਾ ਮਨ ਬਣਾ ਲਿਆ। ਕਿਉਂਕਿ ਪਿੰਡਾਂ ਵਿਚ ਮਜ਼ਦੂਰੀ ਦਾ ਮੋਲ ਇੰਨਾਂ ਨਹੀਂ ਸੀ ਮਿਲਦਾ। ਉਨ੍ਹਾਂ ਦੇ ਦੱਸੇ ਅਨੁਸਾਰ 2 ਰੁਪਏ ਦਿਹਾੜੀ ਬਹੁਤ ਜ਼ਿਆਦਾ ਲੱਗਦੀ ਤੇ ਅਸੀਂ ਉਥੇ ਦਿਹਾੜੀ ਕਰਨ ਲਈ ਰਾਜੀ ਹੋ ਗਏ। ਬਸ ਫੇਰ ਕੀ ਸੀ, ਚੰਡੀਗੜ੍ਹ ਪਹੁੰਚ ਕੇ, ਕਰਨ ਲੱਗੇ ਦਿਹਾੜੀ । ਅਨੇਕਾਂ ਹੀ ਬਿਲਡਿੰਗਾਂ ਆਪਣੇ ਹੱਥਾਂ ਨਾਲ ਖੜੀਆਂ ਕੀਤੀਆਂ ਤੇ ਅਨੇਕਾਂ ਹੀ ਬਿਲਡਿੰਗਾਂ ਨੂੰ ਬਣਦਿਆਂ ਦੇਖਿਆ। ਦਿਨੋਂ ਦਿਨ ਚੰਡੀਗੜ੍ਹ ਦਾ ’ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਥੇ ਆਉਣ ਨਾਲ ਸਾਡੇ ਘਰ ਦਾ ਗੁਜਾਰਾ ਵੀ ਚੰਗਾ ਚੱਲਣ ਲੱਗਾ।

ਦੋ ਰੁਪਏ ਦਿਹਾੜੀ ਉਦੋਂ ਦੇ ਸਮੇਂ ’ਚ 2 ਹਜ਼ਾਰ ਵਰਗੀ ਲੱਗਦੀ ਸੀ। ਹੁਣ ਤਾਂ ਰੋਜ਼ ਹੀ ਚੰਡੀਗੜ੍ਹ ਦਿਹਾੜੀ ਲਈ ਆਉਣਾ ਸ਼ੁਰੂ ਕਰ ਦਿੱਤਾ ਸੀ। ਇਥੇ ਦੀ ਦਿਹਾੜੀ ਨਾਲ ਗੁਜਾਰਾ ਵੀ ਵਧੀਆ ਚੱਲਦਾ ਸੀ। ਉਸ ਸਮਿਆਂ ਵਿਚ ਟੱਬਰ ਵੀ ਵੱਡੇ ਹੁੰਦੇ ਸੀ। ਪਰਿਵਾਰ ਇੱਕਠਾ ਹੀ ਰਹਿੰਦਾ ਸੀ। ਦਾਦੇ, ਪੜਦਾਦੇ ਤੋਂ ਲੈ ਕੇ ਚਾਚੇ ਤਾਏ ਸਾਰੇ ਇੱਕਠੇ ਇੱਕ ਪਰਿਵਾਰ ਵਿਚ ਰਹਿੰਦੇ ਸੀ। ਫੇਰ ਅਜਿਹੇ ’ਚ ਘਰ ਦੀ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਸੀ। ਪਰ ਸ਼ੁਕਰ ਦਾਤੇ ਦਾ ਕਿ ਦਿਹਾੜੀ ਦਾ ਮੁੱਲ ਵਧੀਆਂ ਮਿਲਦਾ। ਭਾਵੇਂ ਘਰ ਤੋਂ 40-45 ਕਿਲੋਮੀਟਰ ਦੂਰੀ ’ਤੇ ਹੀ ਕੰਮ ਮਿਲਦਾ ਸੀ। ਪਰ ਉਸ ਦਿਹਾੜੀ ਨਾਲ ਘਰ ਚਲਾਉਣਾ ਕਾਫ਼ੀ ਆਸਾਨ ਹੋ ਗਿਆ ਸੀ।

ਬਸ ਫੇਰ ਕੀ ਯਾਰਾਂ ਦੋਸਤ ਨਾਲ ਆ ਚੰਡੀਗੜ੍ਹ ਵਿਚ ਦੋ ਰੁਪਏ ਦਿਹਾੜੀ ਕਰਕੇ ਆਪ ਵੀ ਖੁਸ਼ ਹੁੰਦਾ ਤੇ ਘਰ ’ਚ ਵੀ ਖੁਸ਼ਹਾਲੀ ਰਹਿੰਦੀ।

ਇਸ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਦੂਰੀ ਵੀ ਮਾਇਆਨੇ ਨਹੀਂ ਰੱਖਦੀ। ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪੈਂਦਾ ਹੈ। ਪ੍ਰਮਾਤਮਾ ਨੂੰ ਸਭ ਦਾ ਫ਼ਿਕਰ ਹੈ। ਚਾਹੇ ਟੱਬਰ ਵੱਡਾ ਹੋਵੇ ਜਾਂ ਛੋਟਾ, ਪੇਟ ਪਾਲਣਾ ਤੇ ਰਿਜ਼ਕ ਦੇਣਾ ਸਭ ਉਪਰ ਵਾਲੇ ਦੇ ਹੱਥ ਵਿਚ ਹੈ।

Share this content:

Post Comment