ਦੇਸ਼ ਵਿਚ ਅਰਾਜਕਤਾ ਤੇ ਅਸ਼ਾਂਤੀ ਫੈਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਨਿਤਿਨ ਨਬੀਨ
ਨਵੀਂ ਦਿੱਲੀ, 10 ਅਕਤੂਬਰ – ਭਾਜਪਾ ਦੇ ਕੌਮੀ ਆਗੂ ਨਿਤਿਨ ਨਬਿਨ ਨੇ ਕਿਹਾ ਕਿ ਅੱਜ ਦੇਸ਼ ਵਿਚ ਬਹੁਤ ਹੀ ਖਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਨੂੰ ਅਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਥੇ 140 ਕਰੋੜ ਲੋਕ ਸ਼ਾਂਤੀ ਅਤੇ ਭਾਈਚਾਰੇ ਨਾਲ ਰਹਿ ਰਹੇ ਹਨ ਅਤੇ ਭਾਰਤ ਦੇ ਵਿਕਾਸ ਵਿੱਚ ਸਮੂਹਿਕ ਤੌਰ ‘ਤੇ ਯੋਗਦਾਨ ਪਾ ਰਹੇ ਹਨ। ਇਹ ਕੌਣ ਕਰ ਰਿਹਾ ਹੈ? ਦੋ ਅਰਾਜਕਤਾਵਾਦੀ ਸਮੂਹ: ਇਕ ਦੀ ਅਗਵਾਈ ‘ਇੰਡੀ (INDI) ਗਠਜੋੜ’ ਦੇ ਰਾਹੁਲ ਗਾਂਧੀ ਕਰ ਰਹੇ ਹਨ ਅਤੇ ਦੂਜੇ ਦੀ ਅਗਵਾਈ ਅਰਵਿੰਦ ਕੇਜਰੀਵਾਲ ਦੇ ਸਾਥੀ (ਸੀ.ਜੇ.ਪੀ.) ਕਰ ਰਹੇ ਹਨ। ਮੈਂ ਇਨ੍ਹਾਂ ਦੋਵਾਂ ਸਮੂਹਾਂ ਨੂੰ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਲੋਕ ਤੁਹਾਡੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਤੁਹਾਡਾ ‘ਅਰਾਜਕਤਾਵਾਦੀ ਮੁਕਾਬਲਾ’—ਜਿਸ ਵਿਚ ਤੁਸੀਂ ਇਹ ਦੇਖਣ ਦੀ ਹੋੜ ਲਗਾ ਰਹੇ ਹੋ ਕਿ ਕੌਣ ਦੇਸ਼ ਵਿਚ ਵੱਧ ਅਸਥਿਰਤਾ ਪੈਦਾ ਕਰ ਸਕਦਾ ਹੈ—ਕਾਮਯਾਬ ਨਹੀਂ ਹੋਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ… ਉਸ ਫੈਸਲੇ ਨੂੰ ਸਵੀਕਾਰ ਕਰਨ ਜਾਂ ਉਸ ਤੋਂ ਸਿੱਖਣ ਦੀ ਬਜਾਏ, ਤੁਸੀਂ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਿਆਸੀ ਏਜੰਡਿਆਂ ਤੋਂ ਪ੍ਰੇਰਿਤ ਹੋ ਕੇ ਅਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਇਹ ਕੋਸ਼ਿਸ਼ਾਂ ਕਰ ਰਹੇ ਹੋ…”
ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਚੱਲ ਰਹੇ ਵਿਸ਼ਵਵਿਆਪੀ ਸੰਕਟਾਂ ਦੇ ਬਾਵਜੂਦ, ਦੇਸ਼ ਨਿਰੰਤਰ ਤਰੱਕੀ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ। ਫਿਰ ਵੀ ਇਹ ਤੱਥ ਤੁਹਾਨੂੰ ਚੁਭਦਾ ਹੈ। ਤੁਸੀਂ ਭਾਰਤ ਦੇ ਵਿਕਾਸ, ਤਰੱਕੀ ਅਤੇ ਅੱਗੇ ਵਧਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਭਾਰਤ ਨੂੰ ਇਕ ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਅੱਗੇ ਵਧਦੇ ਨਹੀਂ ਦੇਖ ਸਕਦੇ ਅਤੇ ਤੁਸੀਂ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਇਸ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।
Share this content:



Post Comment