Loading Now

ਘਰ ਬੈਠੇ ਸਿਰਫ਼ ਇੱਕ ਐਪ ਨਾਲ ਇਸ ਤਰ੍ਹਾਂ ਐਕਟੀਵੇਟ ਕਰੋ ਆਪਣਾ Airtel eSIM

ਘਰ ਬੈਠੇ ਸਿਰਫ਼ ਇੱਕ ਐਪ ਨਾਲ ਇਸ ਤਰ੍ਹਾਂ ਐਕਟੀਵੇਟ ਕਰੋ ਆਪਣਾ Airtel eSIM

ਨਵੀਂ ਦਿੱਲੀ, 9 ਅਕਤੂਬਰ – ਭਾਰਤ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਆਪਣੇ ਯੂਜ਼ਰਸ ਨੂੰ ਆਸਾਨੀ ਨਾਲ ਈ-ਸਿਮ (eSIM) ‘ਤੇ ਅਪਗ੍ਰੇਡ ਕਰਨ ਦੀ ਸਹੂਲਤ ਦਿੰਦਾ ਹੈ। ਚਾਹੇ ਤੁਸੀਂ ਪ੍ਰੀਪੇਡ ਯੂਜ਼ਰ ਹੋ ਜਾਂ ਪੋਸਟਪੇਡ, ਤੁਸੀਂ ਆਪਣੇ ਫਿਜ਼ੀਕਲ ਸਿਮ ਨੂੰ ਸਿੱਧੇ ਈ-ਸਿਮ ਸਰਵਿਸ ਵਿੱਚ ਕਨਵਰਟ ਕਰ ਸਕਦੇ ਹੋ। ਤੁਸੀਂ ਨਾ ਸਿਰਫ਼ ਈ-ਸਿਮ ਵਿੱਚ ਅਪਗ੍ਰੇਡ ਕਰ ਸਕਦੇ ਹੋ, ਸਗੋਂ ਆਪਣੇ ਸਿਮ ਨੂੰ ਕਿਸੇ ਨਵੇਂ ਫ਼ੋਨ ’ਚ ਟਰਾਂਸਫਰ ਵੀ ਕਰ ਸਕਦੇ ਹੋ। ਈ-ਸਿਮ ਦੀ ਮਦਦ ਨਾਲ ਕੰਮ ਕਾਫ਼ੀ ਆਸਾਨ ਅਤੇ ਬਿਨਾਂ ਕਿਸੇ ਰੌਲੇ-ਰੱਪੇ ਦੇ ਹੋ ਜਾਂਦਾ ਹੈ। ਬਿਨਾਂ ਕਿਸੇ ਪਰੇਸ਼ਾਨੀ ਦੇ ਈ-ਸਿਮ ਵਿੱਚ ਅਪਗ੍ਰੇਡ ਕਰਨ ਦੇ ਸਾਰੇ ਸਟੈਪਸ ਹੇਠਾਂ ਦਿੱਤੇ ਗਏ ਹਨ।

ਜੇਕਰ ਤੁਸੀਂ ਪਹਿਲਾਂ ਹੀ Airtel ਦੇ ਗਾਹਕ ਹੋ ਤਾਂ ਬੱਸ ਆਪਣੇ ਸਮਾਰਟਫ਼ੋਨ ‘ਤੇ Airtel ਐਪ ਡਾਊਨਲੋਡ ਕਰ ਲਓ (ਇਹ ਆਈ.ਓ.ਐੱਸ. (iOS) ਅਤੇ ਐਂਡਰਾਇਡ (Android) ਦੋਵਾਂ ‘ਤੇ ਉਪਲਬਧ ਹੈ)। ਐਪ ਦੇ ਅੰਦਰ ਤੁਸੀਂ ਆਪਣੇ ਉਸ Airtel ਨੰਬਰ ਨਾਲ ਲੌਗ-ਇਨ ਕਰੋ ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ। ਇਸ ਤੋਂ ਬਾਅਦ ‘ਹੋਮ’ (Home) ਪੇਜ ‘ਤੇ ਜਾਓ ਅਤੇ ਹੇਠਾਂ ‘ਸ਼ਾਰਟਕੱਟਸ’ (Shortcuts) ਸੈਕਸ਼ਨ ਤੱਕ ਸਕ੍ਰੋਲ ਕਰੋ। ਫਿਰ ‘ਅਪਗ੍ਰੇਡ ਟੂ ਈ-ਸਿਮ’ (Upgrade to eSIM) ਵਾਲੇ ਆਈਕਨ ‘ਤੇ ਕਲਿੱਕ ਕਰੋ ਅਤੇ ਆਪਣੀ ਈ-ਸਿਮ ਰੁਕਵੈਸਟ ਸ਼ੁਰੂ ਕਰੋ। ਆਪਣੀ ਲੋੜ ਮੁਤਾਬਕ ਡਿਵਾਈਸ ਚੁਣੋ—ਯਾਨੀ ‘ਦਿਸ ਡਿਵਾਈਸ’ (this device) ਜਾਂ ‘ਅਨਦਰ ਡਿਵਾਈਸ’ (another device)। ਇਸ ਤੋਂ ਬਾਅਦ ਉਸੇ ਫ਼ੋਨ ਦਾ 32-ਅੰਕਾਂ ਵਾਲਾ (32-digit) EID ਨੰਬਰ ਪਾਓ।

ਇਸ ਤੋਂ ਬਾਅਦ Airtel ਤੁਹਾਨੂੰ ਇੱਕ OTP ਭੇਜੇਗਾ। ਫਿਰ ਇਸ ਪ੍ਰੋਸੈਸ ਦਾ ਵੇਰਫਿਕੇਸ਼ਨ ਪੂਰਾ ਕਰਨ ਲਈ ਏਅਰਟੈੱਲ ਵੱਲੋਂ ਤੁਹਾਨੂੰ ਇੱਕ ਕਾਲ ਕੀਤੀ ਜਾਵੇਗੀ। ਰੁਕਵੈਸਟ ਸਬਮਿਟ ਹੋਣ ਦੇ 10 ਮਿੰਟਾਂ ਦੇ ਅੰਦਰ ਇਹ ਕਾਲ ਆ ਜਾਵੇਗੀ। ਕਾਲ ‘ਤੇ ਵੇਰਫਿਕੇਸ਼ਨ ਪੂਰਾ ਹੁੰਦੇ ਹੀ ਤੁਹਾਡੀ ਈ-ਸਿਮ ਰਿਕਵੈਸਟ ਪੂਰੀ ਤਰ੍ਹਾਂ ਸਬਮਿਟ ਹੋ ਜਾਵੇਗੀ ਅਤੇ ਕਾਨਫਿਗਰ ਹੋਣ ਲਈ ਤਿਆਰ ਹੋ ਜਾਵੇਗੀ। ਇਸ ਤੋਂ ਬਾਅਦ ਤੁਹਾਡੇ ਕੋਲ ਜੋ ਵੀ ਫ਼ੋਨ ਹੈ, ਉਸ ਦੀਆਂ ਸੈਟਿੰਗਾਂ ਦੇ ਹਿਸਾਬ ਨਾਲ ਸਹੀ ਸਟੈਪਸ ਫਾਲੋ ਕਰਕੇ ਈ-ਸਿਮ ਪ੍ਰੋਫਾਈਲ ਡਾਊਨਲੋਡ ਕਰ ਲਓ। ਤੁਹਾਡੇ ਫ਼ੋਨ ‘ਤੇ ਪ੍ਰੋਫਾਈਲ ਡਾਊਨਲੋਡ ਹੋਣ ਦੇ 2 ਘੰਟਿਆਂ ਦੇ ਅੰਦਰ ਈ-ਸਿਮ ਐਕਟੀਵੇਟ ਹੋ ਜਾਵੇਗਾ।

Share this content:

Post Comment