Loading Now

ਇਸ ਵਾਰ 40 ਪੰਜਾਬੀ ਕੈਨੇਡਾ ਚੋਣਾਂ ਵਿਚ ਅਜ਼ਮਾਉਣਗੇ ਕਿਸਮਤ

ਇਸ ਵਾਰ 40 ਪੰਜਾਬੀ ਕੈਨੇਡਾ ਚੋਣਾਂ ਵਿਚ ਅਜ਼ਮਾਉਣਗੇ ਕਿਸਮਤ

ਔਟਵਾ, 9 ਅਕਤੂਬਰ – ਕੈਨੇਡਾ ਵਿਚ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। 2026 ਦੀਆਂ ਵਿਧਾਨ ਸਭਾ ਚੋਣਾਂ ਵਿਚ 93 ਸੀਟਾਂ ਲਈ 355 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚੋਂ ਲਗਭਗ 40 ਪੰਜਾਬੀ ਮੂਲ ਦੇ ਹਨ। ਵੱਡੀ ਗੱਲ ਇਹ ਹੈ ਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਵਿਚ ਪੰਜਾਬੀ ਭਾਈਚਾਰੇ ਦੀ ਹਿੱਸੇਦਾਰੀ ਲਗਾਤਾਰ ਵੱਧ ਰਹੀ ਹੈ। ਰਾਜਨੀਤੀ ਵਿਚ ਪੰਜਾਬੀ ਭਾਈਚਾਰੇ ਦੀ ਪ੍ਰਤੀਨਿਧਤਾ ਦਾ ਸਫ਼ਰ 2013 ਵਿਚ ਤਿੰਨ ਵਿਧਾਇਕਾਂ ਨਾਲ ਸ਼ੁਰੂ ਹੋਇਆ ਸੀ। 2017 ਵਿਚ 24 ਵਿਚੋਂ ਸੱਤ ਪੰਜਾਬੀ ਉਮੀਦਵਾਰ ਵਿਧਾਨ ਸਭਾ ਪਹੁੰਚੇ। 2020 ਵਿਚ ਇਹ ਗਿਣਤੀ ਵਧ ਕੇ ਅੱਠ ਹੋ ਗਈ। 2024 ਦੀਆਂ ਚੋਣਾਂ ਵਿੱਚ ਪੰਜਾਬੀ ਮੂਲ ਦੇ 14 ਵਿਧਾਇਕ ਚੁਣੇ ਗਏ, ਜੋ ਕਿ ਹੁਣ ਤਕ ਦਾ ਸੱਭ ਤੋਂ ਵੱਡਾ ਪ੍ਰਤੀਨਿਧਤਾ ਹੈ।

ਜਗਰੂਪ ਬਰਾੜ, ਰਾਜ ਚੌਹਾਨ, ਹੈਰੀ ਬੈਂਸ, ਰਵੀ ਕਾਹਲੋਂ, ਨਿੱਕੀ ਸ਼ਰਮਾ, ਰਵੀ ਪਰਮਾਰ ਅਤੇ ਰਚਨਾ ਸਿੰਘ ਵਰਗੇ ਆਗੂ ਇਸ ਯਾਤਰਾ ਦੇ ਪ੍ਰਮੁੱਖ ਚਿਹਰੇ ਰਹੇ ਹਨ। 2026 ’ਚ 40 ਦੇ ਕਰੀਬ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚ ਜਗਰੂਪ ਬਰਾੜ, ਰਾਜ ਚੌਹਾਨ, ਨਿੱਕੀ ਸ਼ਰਮਾ, ਜਿੰਨੀ ਸਿਮਸ, ਜੱਸੀ ਸੁਨਾਰਦ, ਹਰਵਿੰਦਰ ਸੰਧੂ, ਸੁਨੀਤਾ ਧੀਰ, ਰਵੀ ਪਰਮਾਰ, ਅਮਨ ਸਿੰਘ, ਧਰਮਿੰਦਰ ‘ਧਰ’ ਗਰੇਵਾਲ, ਸਾਹਿਬ ਥਿੰਦ, ਸਿਕੰਦਰ ਕੰਗ, ਰੋਹਿਣੀ ਅਰੋੜਾ, ਬਿੰਨੀ ਬੋਪਾਰਾਏ, ਹਰਮਨ ਭੰਗੂ, ਮਨਦੀਪ  ਸਿੰਘ ਧਾਲੀਵਾਲ, ਜਯੋਤੀ ਤੂਰ, ਗੈਰੀ ਥਿੰਦ, ਹਰਜ ਧਾਲੀਵਾਲ, ਪਵਨੀਤ ਸਿੰਘ, ਜੱਸੀ ਸਹੋਤਾ, ਗੈਰੀ ਪੁਰੇਵਾਲ ਅਤੇ ਦੀਪ ਸੰਧੂ ਆਦਿ ਸ਼ਾਮਲ ਹਨ।

Share this content:

Post Comment