Loading Now

ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ -ਨਾਮਜ਼ਦਗੀਆਂ ਅੱਜ ਤੋਂ

ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ -ਨਾਮਜ਼ਦਗੀਆਂ ਅੱਜ ਤੋਂ

ਫਗਵਾੜਾ, 7 ਅਕਤੂਬਰ – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਦੇ ਸਾਲ 2026 ਤੋਂ 2029 ਤੱਕ ਲਈ ਬਾਰਾਂ ਅਹੁਦੇਦਾਰਾਂ ਦੀ ਚੋਣ 25 ਅਕਤੂਬਰ 2026 ਨੂੰ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਗੁਪਤ ਵੋਟਾਂ ਰਾਹੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗੀ। ਚੋਣ ਲੜਣ ਦੇ ਚਾਹਵਾਨ ਉਮੀਦਵਾਰ ਆਪੋ-ਆਪਣੀ ਨਾਮਜ਼ਦਗੀ ਸੰਬੰਧੀ ਲੋੜੀਂਦੇ ਫ਼ਾਰਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪ੍ਰਾਪਤ ਕਰ ਕੇ, ਜਾਂ “ਪੰਜਾਬੀ ਲੇਖਕ” ਦੇ ਤਾਜ਼ਾ ਅੰਕ ਵਿੱਚੋਂ ਲੈ ਕੇ, ਉਸ ਫ਼ਾਰਮ ਨੂੰ ਭਰ ਕੇ ਚੋਣ ਅਧਿਕਾਰੀ ਨੂੰ 07.10.2026 ਸਵੇਰੇ 11 ਵਜੇ ਤੋਂ 14.10.2026 ਸ਼ਾਮ 4 ਵਜੇ ਤੱਕ ਰਜਿਸਟਰਡ ਪੱਤਰ ਰਾਹੀਂ ਪਹੁੰਚਾ ਸਕਦੇ ਹਨ ਜਾਂ ਖੁਦ ਆ ਕੇ ਬੰਦ ਲਿਫ਼ਾਫ਼ੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਫ਼ਤਰ ਸਕੱਤਰ (ਭੂਵਨ ਜੋਸ਼ੀ ਮੋਬਾਈਲ ਨੰਬਰ-8699371597) ਨੂੰ ਦੇ ਸਕਦੇ ਹਨ। ਇਸ ਤੋਂ ਬਾਅਦ ਪੁੱਜਣ ਵਾਲੇ ਨਾਮਜ਼ਦਗੀ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਨਾਮਜ਼ਦਗੀ ਪੱਤਰ ਦੀ ਸਪੁਰਦਗੀ ਵੇਲੇ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀ ਨਾਲ ਆਪਣੀ ਤਸਵੀਰ ਵੀ ਖਿਚਵਾਉਣ। ਇਹ ਅਧਿਕਾਰੀ ਤਿੰਨਾਂ ਚੋਣ ਅਧਿਕਾਰੀਆਂ (ਲਖਵਿੰਦਰ ਸਿੰਘ ਜੌਹਲ,ਸਤਨਾਮ ਸਿੰਘ ਮਾਣਕ,ਤੇਜਿੰਦਰ ਵਿਰਲੀ)ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਸਕੱਤਰ ਭੂਵਨ ਜੋਸ਼ੀ ਵਿੱਚੋਂ ਕੋਈ ਇੱਕ ਹੋ ਸਕਦਾ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15.10.2026 ਨੂੰ (ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ) ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਵੇਗੀ। ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ 16.10.2026 ਨੂੰ (ਸਵੇਰੇ 11 ਵਜੇ ਤੋਂ ਸ਼ਾਮ 04 ਵਜੇ ਤੱਕ) ਆਪਣਾ ਨਾਂ ਵਾਪਸ ਲੈ ਸਕਦੇ ਹਨ।
ਚੁਣੇ ਜਾਣ ਵਾਲੇ ਅਹੁਦੇਦਾਰ ਇਸ ਪ੍ਰਕਾਰ ਹੋਣਗੇ :-
-ਪ੍ਰਧਾਨ-1
-ਸੀਨੀਅਰ ਮੀਤ ਪ੍ਰਧਾਨ-1
-ਮੀਤ ਪ੍ਰਧਾਨ- 5 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)
-ਜਨਰਲ ਸਕੱਤਰ-1
-ਸਕੱਤਰ-4 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)
ਵੋਟਾਂ ਪੈਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਚੋਣਾਂ ਸੰਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 9417194812 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੋਟ ਪਾਉਣ ਅਤੇ ਚੋਣ ਲੜਣ ਦਾ ਹੱਕ ਸਿਰਫ਼ ਜੀਵਨ ਮੈਂਬਰਾਂ ਅਤੇ ਸਾਹਿਤ ਸਭਾਵਾਂ ਵੱਲੋਂ ਬਣਾਏ ਮੈਂਬਰ ਲੇਖਕਾਂ ਨੂੰ ਹੀ ਹੋਵੇਗਾ।
-ਲਖਵਿੰਦਰ ਸਿੰਘ ਜੌਹਲ
-ਸਤਨਾਮ ਸਿੰਘ ਮਾਣਕ
-ਤੇਜਿੰਦਰ ਵਿਰਲੀ

Share this content:

Post Comment