Loading Now

ਇਸ ਪੰਜਾਬੀ ਗਾਣੇ ‘ਤੇ ਡਾਂਸ ਕਰ ਕੇ ਰਾਤੋ ਰਾਤ ਸਟਾਰ ਬਣਿਆ ਇਹ ਇੰਡੋਨੇਸ਼ੀਆ ਦਾ ਬੱਚਾ

ਇਸ ਪੰਜਾਬੀ ਗਾਣੇ ‘ਤੇ ਡਾਂਸ ਕਰ ਕੇ ਰਾਤੋ ਰਾਤ ਸਟਾਰ ਬਣਿਆ ਇਹ ਇੰਡੋਨੇਸ਼ੀਆ ਦਾ ਬੱਚਾ

17, ਜੁਲਾਈ – ਮਾਏ ਨੀਂ ਮੇਰੀ ਅੱਖ ਲੱਗ ਗਈ…! ਕੁਲਦੀਪ ਮਾਣਕ ਦੇ ਇਸ ਗੀਤ ’ਤੇ ਇਕ ਬੱਚੇ ਨੂੰ ਤੁਸੀਂ ਵੀਡੀਉ ’ਚ ਕਿਸ਼ਤੀ ’ਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਹ ਡਾਂਸਿੰਗ ਵੀਡੀਉ ਸ਼ੋਸ਼ਲ ਮੀਡੀਆ ’ਚ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਉ ’ਚ ਦਿਖਾਈ ਦੇ ਰਿਹਾ ਬੱਚਾ ਇੰਟਰਨੈਟ ਦੀ ਦੁਨੀਆਂ ’ਚ ਛਾ ਗਿਆ ਹੈ। ਹਰ ਕੋਈ ਇਸ ਦੇ ਡਾਂਸ ਦਾ ਮੁਰੀਦ ਹੋ ਗਿਆ ਹੈ ਤੇ ਇਸ ਬੱਚੇ ਬਾਰੇ ਜਾਣਨਾ ਚਾਹੁੰਦਾ ਹੈ। ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ, ਜੋ ਕਿ ਅਪਣੀ ‘ਪਾਕੂ ਜਾਲੁਰ’ ਬੋਟ ਰੇਸ ਦੌਰਾਨ ਨੱਚਣ ਵਾਲੀ ਵਿਲੱਖਣ ਅੰਦਾਜ਼ ਲਈ ਜਾਣਿਆ ਜਾਂਦਾ ਹੈ ਤੇ ਇੰਟਰਨੈਟ ’ਤੇ ਛਾਇਆ ਹੋਇਆ ਹੈ। ਉਸ ਦੇ ਨੱਚਦੇ ਹੋਏ ਦੀ ਇਕ ਵੀਡੀਉ ਨੇ ਇੰਟਰਨੈਟ ’ਤੇ ਐਸਾ ਤੂਫ਼ਾਨ ਲਿਆ ਦਿਤਾ ਕਿ ਲੋਕ ਉਸ ਨੂੰ ‘ਆਉਰਾ ਫ਼ਾਰਮਿੰਗ’ ਬੋਟ ਰੇਸਿੰਗ ਬੱਚਾ ਕਹਿ ਕੇ ਪੁਕਾਰ ਰਹੇ ਹਨ।

Share this content:

Post Comment