Loading Now

ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਲਈ ਵੱਡੀ ਰਾਹਤ, ਇੰਡੀਅਨ ਨਰਸਿੰਗ ਕੌਂਸਲ ਨੇ ਨਿਯਮਾਂ ’ਚ ਦਿੱਤੀ 10 ਫੀਸਦੀ ਦੀ ਛੋਟ

ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਲਈ ਵੱਡੀ ਰਾਹਤ, ਇੰਡੀਅਨ ਨਰਸਿੰਗ ਕੌਂਸਲ ਨੇ ਨਿਯਮਾਂ ’ਚ ਦਿੱਤੀ 10 ਫੀਸਦੀ ਦੀ ਛੋਟ

*ਬਾਬਾ ਫ਼ਰੀਦ ਯੂਨੀਵਰਸਿਟੀ ਦੀ ਮੰਗ ’ਤੇ ਹੋਇਆ ਫੈਸਲਾ, ਹੁਣ ਜਨਰਲ ਵਰਗ 45 ਅਤੇ ਅਨੁਸੂਚਿਤ/ਪੱਛੜੀ ਜਾਤੀ ਵਾਲੇ 42 ਅੰਕਾਂ ’ਤੇ ਲੈ ਸਕਣਗੇ ਦਾਖਲਾ – ਪ੍ਰਧਾਨ ਬੁੱਟਰ
ਮੋਗਾ, 3 ਅਕਤੂਬਰ (ਗਿਆਨ  ਸਿੰਘ/ਏ.ਡੀ.ਪੀ ਨਿਊਜ਼) – ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਸਬੰਧੀ ਇੰਡੀਅਨ ਨਰਸਿੰਗ ਕੌਂਸਲ, ਨਵੀਂ ਦਿੱਲੀ ਵੱਲੋਂ ਵੱਡੀ ਰਾਹਤ ਦਿੰਦਿਆਂ ਨਿਯਮਾਂ ਵਿੱਚ ਛੋਟ ਦੇ ਦਿੱਤੀ ਗਈ ਹੈ। ਸ. ਬੁੱਟਰ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਸਬੰਧੀ ਹੁਣ ਤੱਕ 3 ਕੌਂਸਲਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਸੈਂਕੜੇ ਸੀਟਾਂ ਖਾਲੀ ਰਹਿ ਗਈਆਂ ਸਨ। ਸੀਟਾਂ ਖਾਲੀ ਰਹਿਣ ਨੂੰ ਦੇਖਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜਿੰਦਰ ਕੁਮਾਰ ਬਾਂਸਲ ਵੱਲੋਂ ਇੰਡੀਅਨ ਨਰਸਿੰਗ ਕੌਂਸਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਬੱਚੇ ਪੰਜਾਬ ਵਿੱਚ ਰਹਿ ਕੇ ਹੀ ਨਰਸਿੰਗ ਦੀ ਪੜ੍ਹਾਈ ਕਰ ਸਕਣ, ਇਸ ਲਈ ਦਾਖਲਾ ਨਿਯਮਾਂ ਵਿੱਚ ਛੋਟ ਦਿੱਤੀ ਜਾਵੇ।
20261003_163810-300x284 ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਲਈ ਵੱਡੀ ਰਾਹਤ, ਇੰਡੀਅਨ ਨਰਸਿੰਗ ਕੌਂਸਲ ਨੇ ਨਿਯਮਾਂ ’ਚ ਦਿੱਤੀ 10 ਫੀਸਦੀ ਦੀ ਛੋਟ
ਸ. ਬੁੱਟਰ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਜੋ PPMET ਦਾ ਟੈਸਟ ਲਿਆ ਗਿਆ ਸੀ, ਉਸ ਵਿੱਚ ਕਰੀਬ 15,500 ਬੱਚਿਆਂ ਨੇ ਭਾਗ ਲਿਆ ਸੀ, ਪਰ ਨਿਯਮ ਸਖ਼ਤ ਹੋਣ ਕਰਕੇ ਬਹੁਤ ਸਾਰੇ ਬੱਚੇ ਟੈਸਟ ਪਾਸ ਨਾ ਹੋਣ ਕਰਕੇ ਨਰਸਿੰਗ ਦੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਸਨ। ਯੂਨੀਵਰਸਿਟੀ ਦੀ ਮੰਗ ’ਤੇ ਹੁਣ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਬੀ.ਐੱਸ.ਸੀ. ਨਰਸਿੰਗ ਦੇ ਦਾਖਲਿਆਂ ਵਿੱਚ 10 percentile ਦੀ ਛੋਟ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਹੁਣ ਜਨਰਲ ਜਾਤੀ ਵਾਲੇ ਬੱਚੇ 45 ਅੰਕਾਂ ਨਾਲ ਅਤੇ SC ਤੇ OBC ਜਾਤੀ ਵਾਲੇ ਬੱਚੇ 42 ਅੰਕਾਂ ਨਾਲ ਬੀ.ਐੱਸ.ਸੀ. ਨਰਸਿੰਗ ਵਿੱਚ ਦਾਖਲਾ ਲੈ ਸਕਣਗੇ। ਇਸ ਮੌਕੇ ਪ੍ਰਧਾਨ ਸ. ਬੁੱਟਰ ਨੇ ਕਿਹਾ ਕਿ ਜੇਕਰ ਫਿਰ ਵੀ ਕਾਲਜਾਂ ਦੀਆਂ ਸੀਟਾਂ ਖਾਲੀ ਰਹੀਆਂ ਤਾਂ ਐਸੋਸੀਏਸ਼ਨ ਵੱਲੋਂ ਇੰਡੀਅਨ ਨਰਸਿੰਗ ਕੌਂਸਲ ਨੂੰ ਮੁੜ ਬੇਨਤੀ ਪੱਤਰ ਲਿਖ ਕੇ ਪੰਜਾਬ ਦੇ ਸਾਰੇ ਕਾਲਜਾਂ ਦੀਆਂ ਸੀਟਾਂ ਭਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬੀ.ਐੱਸ.ਸੀ. ਨਰਸਿੰਗ ਦੀਆਂ (ਪ੍ਰਾਈਵੇਟ ਅਤੇ ਸਰਕਾਰੀ) ਕੁੱਲ ਤਕਰੀਬਨ 6200 ਤੋਂ 6500 ਸੀਟਾਂ ਹਨ, ਜਦਕਿ ਦਾਖਲਾ ਲੈਣ ਦੇ ਚਾਹਵਾਨ ਬੱਚਿਆਂ ਦੀ ਗਿਣਤੀ 15,500 ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਚੰਗੀ ਨਰਸਿੰਗ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲੀਨੀਕਲ ਟ੍ਰੇਨਿੰਗ ਚੰਗੇ ਹਸਪਤਾਲਾਂ ਵਿੱਚ ਕਰਵਾਉਣਾ ਹੈ।

Share this content:

Post Comment