Loading Now

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ

ਚੰਡੀਗੜ੍ਹ, 2 ਅਕਤੂਬਰ – ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ‘ਮਿਹਰਬਾਨ’ ਹੋਏ ਹਨ। ਕੌਮੀ ਖੇਤੀ ਕਾਨਫ਼ਰੰਸ ਜੋ ਕਿ 28-29 ਸਤੰਬਰ ਨੂੰ ਦਿੱਲੀ ਵਿਖੇ ਹੋਈ, ’ਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ’ਤੇ ਸਬਸਿਡੀ ਜਾਰੀ ਕਰਨ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ। ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ।

ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਮੌਕੇ ’ਤੇ ਹੀ ਮਨਜ਼ੂਰੀ ਪੱਤਰ ਖੇਤੀ ਮੰਤਰੀ ਖੁੱਡੀਆਂ ਨੂੰ ਸੌਂਪ ਦਿੱਤਾ। ਕੇਂਦਰੀ ਖੇਤੀ ਮੰਤਰਾਲੇ ਨੇ ਸਾਲ 2026 ਲਈ ਇਕੱਲੇ ਤੇਲ ਬੀਜਾਂ ’ਤੇ ਹੀ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਇਸੇ ਕਰਕੇ ਕਣਕ ਦੇ ਬੀਜ ’ਤੇ ਐਤਕੀਂ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਲਈ ਉਚੇਚੇ ਤੌਰ ’ਤੇ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫ਼ੌਰੀ ਮਨਜ਼ੂਰ ਹੋ ਗਈ ਜਦੋਂ ਕਿ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ।

Share this content:

Post Comment