ਯੂਨਾਈਟਡ ਯੂਬਾ ਬ੍ਰਦਰਜ਼ ਨੇ ਕੌਮਾਂਤਰੀ ਕੈਨੇਡਾ ਕੱਪ ਜਿੱਤਿਆ
ਵੈਨਕੂਵਰ, 16 ਜੁਲਾਈ – ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਵਲੋਂ ਸਰੀ ਦੇ ਟਮੈਨਵਿਸ ਪਾਰਕ ਵਿਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫ਼ੀਲਡ ਹਾਕੀ ਟੂਰਨਾਮੈਂਟ ਵਿੱਚ ਯੂਨਾਈਟਡ ਯੂਬਾ ਬ੍ਰਦਰਜ਼ ਦੀ ਟੀਮ ਪ੍ਰੀਮੀਅਰ ਵਰਗ ਵਿੱਚ ਜੇਤੂ ਰਹੀ। ਇਸ ਵਰਗ ਦੇ ਫ਼ਾਈਨਲ ਵਿਚ ਯੂਨਾਈਟਡ ਯੂਬਾ ਬ੍ਰਦਰਜ਼ ਨੇ ਤਸੱਵਰ ਇਲੈਵਨ ਨੂੰ 4-1 ਦੇ ਫ਼ਰਕ ਨਾਲ ਹਰਾ ਕੇ ਕੈਨੇਡਾ ਕੱਪ ਦੀ ਵਕਾਰੀ ਟਰਾਫ਼ੀ ‘ਤੇ ਕਬਜ਼ਾ ਕੀਤਾ। ਚੈਂਪੀਅਨ ਟੀਮ ਨੂੰ ਸ਼ਾਾਨਦਾਰ ਟਰਾਫ਼ੀ ਤੋਂ ਇਲਾਵਾ 10,000 ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ ਗਿਆ। ਤਸੱਵਰ ਇਲੈਵਨ ਦੀ ਟੀਮ ਨੂੰ 5000 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਮਹਿਲਾ ਵਰਗ ਦੇ ਫ਼ਾਈਨਲ ਵਿਚ ਵੈਸਟ ਕੋਸਟ ਕਿੰਗਜ਼ ਕਲੱਬ ਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਟਰਾਫ਼ੀ ਤੇ 3500 ਡਾਲਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇੰਡੀਆ ਕਲੱਬ ਦੀ ਟੀਮ ਨੂੰ 2000 ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਟੂਰਨਾਮੈਂਟ ਦੌਰਾਨ ਦਿੱਤੇ ਗਏ ਵਿਅਕਤੀਗਤ ਇਨਾਮਾਂ ਦੌਰਾਨ ਬੈਸਟ ਫ਼ਾਰਵਰਡ ਜੇਕ ਵੈਟਨ ਆਸਟਰੇਲੀਅਨ ਖਿਡਾਰੀ, ਬੈਸਟ ਸਕੋਰਰ ਪਲੇਅਰ ਕਾਜੀ ਯਾਮਾਸਾਕੀ, ਬੈਸਟ ਡਿਫੈਂਡਰ ਮੈਕਸੀ ਯੂਨਾਈਟਡ ਯੂਬਾ ਬ੍ਰਦਰਜ, ਬੈਸਟ ਗੋਲਕੀਪਰ ਫਲੋਰੀਅਨ ਸਾਈਮਨ, ਮੋਸਟ ਵੈਲਿਊਏਬਲ ਪਲੇਅਰ ਜੋਪ ਟਰੂਸਟ ਤੇ ਫੇਅਰ ਪਲੇਅ ਐਵਾਰਡ ਦਸਮੇਸ਼ ਫੀਲਡ ਹਾਕੀ ਕਲੱਬ ਨੂੰ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਅੰਡਰ 12, ਅੰਡਰ 14, ਅੰਡਰ 17, 55 ਪਲੱਸ ਲੀਜੈਂਡ ਡਵੀਜ਼ਨ ਤੇ ਸੋਸ਼ਲ ਡਵੀਜ਼ਨ ਮੁਕਾਬਲੇ ਵੀ ਕਰਵਾਏ ਗਏ। ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਜ਼ ਸੁਸਾਇਟੀ ਦੇ ਸੀਨੀਅਰ ਮੈਂਬਰ ਊਧਮ ਸਿੰਘ ਹੁੰਦਲ ਅਤੇ ਉਨ੍ਹਾਂ ਦੇ ਸਾਥੀਆ ਨੇ ਬਹੁਤ ਹੀ ਵਧੀਆ ਢੰਗ ਨਾਲ ਜ਼ਿੰਮੇਵਾਰੀਆਂ ਨਿਭਾਈਆਂ। ਟੂਰਨਾਮੈਂਟ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮਪੀ ਤੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ, ਐਮਪੀ ਸੁਖ ਧਾਲੀਵਾਲ, ਐਮਐਲਏ ਮਨਦੀਪ ਸਿੰਘ ਧਾਲੀਵਾਲ ਪੰਜਾਬ ਤੋਂ ਆਪ ਦੇ ਸਾਂਸਦ ਮੀਤ ਹੇਅਰ ਤੋਂ ਇਲਾਵਾ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
Share this content:



Post Comment