ਏਡੀਆਰ : ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੁੱਲ 111 ਸੰਸਦ ਮੈਂਬਰਾਂ ਨੇ ਬਦਲੀਆਂ ਪਾਰਟੀਆਂ
ਨਵੀਂ ਦਿੱਲੀ : ਸਾਲ 2022 ਤੋਂ 2026 ਦੇ ਵਿਚਕਾਰ ਸੰਸਦ ਜਾਂ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੁੱਲ 111 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਪਾਰਟੀਆਂ ਬਦਲੀਆਂ ਅਤੇ ਇਸ ਦੌਰਾਨ ਦਲ-ਬਦਲੀ ਵਿਚ ਸੱਭ ਤੋਂ ਵੱਧ ਮਾਮਲੇ ਨਾਗਾਲੈਂਡ ਤੇ ਪੱਛਮੀ ਬੰਗਾਲ ਵਿਚ ਸਾਹਮਣੇ ਆਏ। ਇਹ ਜਾਣਕਾਰੀ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪ੍ਰਾਪਤ ਕੀਤੀ ਗਈ ਹੈ। ਇਸ ਸਮੇਂ ਦੌਰਾਨ ਹੋਈਆਂ ਚੋਣਾਂ ਅਤੇ ਉਪ-ਚੋਣਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 26 ਲੋਕ ਸਭਾ ਮੈਂਬਰ, ਸੱਤ ਰਾਜ ਸਭਾ ਮੈਂਬਰ ਅਤੇ 78 ਵਿਧਾਇਕਾਂ ਨੇ ਦਲ ਬਦਲੇ।
ਏਡੀਆਰ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਨੇਤਾਵਾਂ ਦਾ ਦਲ ਬਦਲਨਾ, ਪਾਰਟੀਆਂ ਦਾ ਰਲੇਵਾਂ, ਅਸਤੀਫ਼ੇ ਤੋਂ ਬਾਅਦ ਉਪ-ਚੋਣਾਂ ਵਿਚ ਜਿੱਤ ਅਤੇ ਅਯੋਗਤਾ ਤੋਂ ਬਾਅਦ ਉਪ-ਚੋਣਾਂ ਵਿਚ ਜਿੱਤ ਸ਼ਾਮਲ ਹੈ। ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਦਲ ਬਦਲੀ ਦੀ ਸਭ ਤੋਂ ਵੱਧ ਗਿਣਤੀ ਨਾਗਾਲੈਂਡ ਵਿਚ (32) ਹੈ ਤੇ ਇਹ ਸਾਰੇ ਵਿਧਾਇਕ ਹਨ। ਐਲਡੀਪੀਪੀ, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 111 ਵਿਚੋਂ 64 ਹੈ, ਜੋ 58 ਫ਼ੀ ਸਦੀ ਬਣਦੀ ਹੈ। ਏਡੀਆਰ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਦਲ-ਬਦਲੀ ਕੁੱਝ ਸੂਬਿਆਂ ਦੀਆਂ ਵਿਧਾਨਸਭਾਵਾਂ ਵਿਚ ਸਰਕਾਰਾਂ ਡਿੱਗਣ ਦਾ ਕਾਰਨ ਵੀ ਬਣੀਆਂ।
Share this content:



Post Comment