ਆਂਗਣਵਾੜੀ ਵਰਕਰਾਂ ਦਾ ਸੀ ਡੀ ਪੀ ਓ ਦਫ਼ਤਰ ’ਚ ਪ੍ਰਦਰਸ਼ਨ
ਯਮੁਨਾਨਗਰ – ਸੀ ਡੀ ਪੀ ਓ ਦਫ਼ਤਰ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਯੂਨੀਅਨ ਆਗੂ ਰੀਤਾ ਕਟਿਆਲ ਨੇ ਦੱਸਿਆ ਕਿ ਕੱਲ੍ਹ ਸੀ ਡੀ ਪੀ ਓ ਤਰਵਿੰਦਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਵਰਕਰਾਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਾਰੀਆਂ ਬਕਾਇਆ ਰਕਮਾਂ 10 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀਆਂ ਜਾਣਗੀਆਂ। ਉਨ੍ਹ੍ਵਾਂ ਦੱਸਿਆ ਕਿ ਵਰਕਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਬਕਾਏ ਜਲਦੀ ਮਿਲ ਜਾਣਗੇ ਅਤੇ ਉਹ ਆਂਗਣਵਾੜੀਆਂ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾ ਸਕਣਗੀਆਂ, ਪਰ ਉਨ੍ਹਾਂ ਦੀ ਇਹ ਖੁਸ਼ੀ ਥੋੜ੍ਹੇ ਸਮੇਂ ਲਈ ਹੀ ਰਹੀ। ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬਕਾਏ ਦੇ ਬਿੱਲ ਅਤੇ ਗੈਸ ਸਿਲੰਡਰ ਦੇ ਬਿੱਲ ਅਜੇ ਮੁੱਖ ਦਫ਼ਤਰ ਤੱਕ ਪਹੁੰਚੇ ਹੀ ਨਹੀਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਬਿੱਲ ਮੁੱਖ ਦਫ਼ਤਰ ਤੱਕ ਪਹੁੰਚੇ ਹੀ ਨਹੀਂ ਹਨ ਤਾਂ ਫੰਡ 10 ਦਿਨਾਂ ਦੇ ਅੰਦਰ ਉਨ੍ਹਾਂ ਦੇ ਬਕਾਏ ਖਾਤਿਆਂ ਵਿੱਚ ਕਿਵੇਂ ਜਮ੍ਹਾਂ ਹੋ ਸਕਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਵਿਭਾਗ ਜਾਣਬੁੱਝ ਕੇ ਉਨ੍ਹਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ 24 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ, ਫਿਰ ਵੀ ਵਿਭਾਗ ਹੇਠਲੇ ਪੱਧਰ ’ਤੇ ਬਿੱਲ ਤਿਆਰ ਕਰਨ ਵਿੱਚ ਵੀ ਅਸਫਲ ਰਿਹਾ ਹੈ। ਇਸ ਤੋਂ ਇਲਾਵਾ ਜੋ ਬਿੱਲ ਤਿਆਰ ਵੀ ਕੀਤੇ ਗਏ ਸਨ, ਉਨ੍ਹਾਂ ਦੀ ਸਹੀ ਤਸਦੀਕ ਨਹੀਂ ਕੀਤੀ ਗਈ ਸੀ, ਜਿਸ ਕਾਰਨ ਅਜਿਹੇ ਬਿੱਲਾਂ ਨੂੰ ਉੱਚ ਪੱਧਰ ’ਤੇ ਰੱਦ ਕਰ ਦਿੱਤਾ ਜਾਂਦਾ ਹੈ। ਆਂਗਣਵਾੜੀ-ਕਮ-ਕ੍ਰੈਚ ਕੇਂਦਰਾਂ ਦੇ ਕਿਰਾਏ ਦੇ ਬਿੱਲ ਤਾਂ ਘੱਟੋ-ਘੱਟ 10 ਵਾਰ ਤਿਆਰ ਕੀਤੇ ਗਏ, ਫਿਰ ਵੀ ਦਸ ਵਾਰੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਸਹੀ ਢੰਗ ਨਾਲ ਨਹੀਂ ਬਣਾਏ ਜਾ ਸਕੇ। ਵਰਕਰਾਂ ਨੇ ਕਿਹਾ ਕਿ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋ ਤੱਕ ਸੰਘਰਸ਼ ਜਾਰੀ ਰਹੇਗਾ।
Share this content:



Post Comment